ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਮਈ 11
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਪੰਜਬ ਭਰ ਵਿਚੋਂ ਫਰੀਦਕੋਟ ਦੀ ਹਰਲੀਨ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਹਰਲੀਨ ਸ਼ਰਮਾ ਨੇ 650 ’ਚੋਂ 646 ਅੰਕ ਹਾਸਲ ਕੀਤੇ ਹਨ। ਦੂਜੇ ਨੰਬਰ ਤੇ ਰੋਪੜ ਦੇ ਮਨੀ ਮਹੇਸ਼ ਸ਼ਰਮਾ ਰਹੇ ਅਤੇ ਤੀਸਰੇ ਨੰਬਰ ਤੇ ਹੁਸ਼ਿਆਰਪੁਰ ਦੀ ਰੀਆ ਰਾਨੀ ਹੈ। ਜਾਣਕਾਰੀ ਦੇ ਅਨੁਸਾਰ, 95.96 ਫੀਸਦੀ ਲੜਕੀਆਂ ਪਾਸ ਹੋਈਆ ਹਨ ਅਤੇ 93.23 ਫੀਸਦੀ ਲੜਕੇ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦੇ 94.45 ਫੀਸਦੀ ਬੱਚੇ ਪਾਸ ਹੋਏ ਹਨ।







