ਰਣਬੀਰ ਕਪੂਰ ਅਦਾਕਾਰੀ ਤੋਂ ਲੈਣਗੇ 6 ਮਹੀਨਿਆਂ ਦਾ ਬ੍ਰੇਕ, ਜਾਣੋ ਕਾਰਨ

ਫੈਕਟ ਸਮਾਚਾਰ ਸੇਵਾ

ਮੁੰਬਈ , ਮਾਰਚ 7

ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ ‘ਤੂ ਝੂਠੀ ਮੈਂ ਮੱਕਾਰ’ ਦਾ ਜ਼ੋਰਦਾਰ ਪ੍ਰਮੋਸ਼ਨ ਕਰ ਰਹੇ ਹਨ। ਇਹ ਫਿਲਮ ਹੋਲੀ ਦੇ ਮੌਕੇ ਯਾਨੀ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਲਵ ਰੰਜਨ ਵਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਅਦਾਕਾਰਾ ਦੇ ਨਾਲ ਸ਼ਰਧਾ ਕਪੂਰ ਹੈ। ਉਥੇ ਹੀ ਹਾਲ ਹੀ ‘ਚ ਰਣਬੀਰ ਨੇ ਆਪਣੀ ਬੇਟੀ ਰਾਹਾ ਨੂੰ ਲੈ ਕੇ ਇੱਛਾ ਜ਼ਾਹਰ ਕੀਤੀ ਹੈ। ਉਨਾਂ ਦੱਸਿਆ ਕਿ ਉਹ ਆਪਣੀ ਬੇਟੀ ਲਈ ਪੈਟਰਨਿਟੀ ਲੀਵ ਲੈ ਰਹੇ ਹਨ। ਇਸ ਛੁੱਟੀ ਦੌਰਾਨ ਉਹ ਆਪਣੀ ਬੇਟੀ ਰਾਹਾ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮਾਂ ਬਾਰੇ ਵੀ ਗੱਲ ਕੀਤੀ ਹੈ।

ਦਰਅਸਲ ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਰਣਬੀਰ ਕਪੂਰ ਨੇ ਆਪਣੀ ਫਿਲਮ ‘ਐਨੀਮਲ’ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਫਿਲਮ ਤੋਂ ਬਾਅਦ ਕੁਝ ਸਮੇਂ ਲਈ ਬ੍ਰੇਕ ਲੈਣ ਜਾ ਰਹੇ ਹਨ। ਉਨਾਂ ਦੱਸਿਆ ਕਿ ਮੈਨੂੰ ਉਮੀਦ ਹੈ ਕਿ ਮੈਨੂੰ ਜਲਦੀ ਹੀ ਕੁਝ ਪਸੰਦ ਆਏਗਾ, ਪਰ ਮੈਂ ਇਸ ਬ੍ਰੇਕ ਤੋਂ ਖੁਸ਼ ਹਾਂ ਕਿਉਂਕਿ ਮੈਂ ਹਾਲ ਹੀ ‘ਚ ਪਿਤਾ ਬਣਿਆ ਹਾਂ ਅਤੇ ਇਸ ਲਈ ਮੈਂ ਆਪਣੀ ਬੇਟੀ ਨਾਲ ਸਾਰਾ ਸਮਾਂ ਬਿਤਾਉਣਾ ਚਾਹੁੰਦਾ ਹਾਂ। ਇਸਦੇ ਨਾਲ ਹੀ ਮੈਂ ਇਸ ਸਮੇਂ ਕੁਝ ਖਾਸ ਮਹਿਸੂਸ ਨਹੀਂ ਕਰ ਰਿਹਾ ਹਾਂ ਅਤੇ ਮੈਂ ਉਨ੍ਹਾਂ ਕਲਾਕਾਰਾਂ ਵਰਗਾ ਨਹੀਂ ਬਣਨਾ ਚਾਹੁੰਦਾ ਜੋ ਸਿਰਫ ਪੈਸਾ ਕਮਾਉਣ ਲਈ ਫਿਲਮਾਂ ਸਾਈਨ ਕਰਦੇ ਹਨ। ਮੈਨੂੰ ਇਸ ਵੇਲੇ ਕੁਝ ਵੀ ਪਸੰਦ ਨਹੀਂ ਹੈ।

Leave a Reply

Your email address will not be published. Required fields are marked *

View in English