ਪੇਸ਼ਾਵਰ : ਟਰੇਨ ‘ਚ ਧਮਾਕਾ, ਦੋ ਦੀ ਮੌਤ ਕਈ ਜ਼ਖ਼ਮੀ

ਫੈਕਟ ਸਮਾਚਾਰ ਸੇਵਾ

ਪਾਕਿਸਤਾਨ , ਫਰਵਰੀ 16

ਪਾਕਿਸਤਾਨ ‘ਚ ਅੱਜ ਇਕ ਭਿਆਨਕ ਧਮਾਕੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਐਕਸਪ੍ਰੈਸ ਟਰੇਨ ਵਿਚ ਉਸ ਸਮੇਂ ਹੋਇਆ ਜਦੋਂ ਇਹ ਪੇਸ਼ਾਵਰ ਤੋਂ ਆ ਰਹੀ ਸੀ। ਹੁਣ ਤੱਕ ਇਸ ‘ਚ ਦੋ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ, ਜਦਕਿ ਚਾਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਲਾਂਕਿ ਹੁਣ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਪਿਸ਼ਾਵਰ ਦੇ ਰਸਤੇ ਚਿਚਾਵਤਨੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ।

Leave a Reply

Your email address will not be published. Required fields are marked *

View in English