ਵਿਜੈ ਵੋਹਰਾ
ਰਾਜਪੁਰਾ , ਅਕਤੂਬਰ 29
ਮਨਜੀਤ ਸਿੰਘ ਡੀ.ਐੱਸ.ਪੀ ਸਰਕਲ ਰਾਜਪੁਰਾ ਨੇ ਦੱਸਿਆ ਕਿ ਨਾਨਕ ਸਿੰਘ (ਆਈ.ਪੀ.ਐਸ) ਐਸ.ਐਸ.ਪੀ. ਪਟਿਆਲਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਐਸ.ਐਚ.ਓ.ਥਾਣਾ ਸਦਰ ਰਾਜਪੁਰਾ ਦੀ ਅਗਵਾਹੀ ਹੇਠ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਮੇਨ ਜੀ.ਟੀ. ਰੋਡ ਨੈਸ਼ਨਲ ਹਾਈਵੇ ਤੇ ਗਸਤ ਕਰ ਰਹੇ ਸੀ।
ਇਸ ਦੌਰਾਨ ਸਦਰ ਰਾਜਪੁਰਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਦੋ ਸ਼ੱਕੀ ਵਿਅਕਤੀ ਜੋ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ, ਜਿਹਨਾ ਨੂੰ ਮੁਖਬਰੀ ਦੇ ਅਧਾਰ ਤੇ ਪੁਲਿਸ ਨੇ ਬੜੀ ਮੁਸਤੈਦੀ ਨਾਲ ਕਾਬੂ ਕੀਤਾ। ਕਾਬੂ ਕਰਨ ਤੋਂ ਬਾਅਦ ਇਨਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਜਿਨ੍ਹਾਂ ਵਿੱਚੋ 1 ਨੌਜਵਾਨ ਨੇ ਆਪਣਾ ਨਾਮ ਨੀਰਜ ਕੁਮਾਰ ਵਾਸੀ ਅੜੈਚਾਂ ਕਲੋਨੀ ਨੇੜੇ ਘੁੰਮਣ ਹਸਪਤਾਲ ਦੋਰਾਹਾ ਜਿਲ੍ਹਾ ਲੁਧਿਆਣਾ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਮੋਸ਼ੀਨ ਖਾਨ ਵਾਸੀ ਪਿੰਡ ਸਫੀਪੁਰ ਥਾਣਾ ਸਫੀਪੁਰ ਜ਼ਿਲ੍ਹਾ ਉਨਾਉ (ਯੂ.ਪੀ) ਦੀ ਬਰੀਕੀ ਨਾਲ ਚੈਕਿੰਗ ਕੀਤੀ । ਇਸ ਚੈਕਿੰਗ ਦੌਰਾਨ ਇਨ੍ਹਾਂ ਕੋਲੋ ਇੱਕ ਦੇਸੀ ਪਿਸਟਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਅਤੇ ਇੱਕ ਬਟਨਾ ਵਾਲਾ ਖਤਰਨਾਕ ਚਾਕੂ ਬਰਾਮਦ ਹੋਇਆ। ਇਹਨਾ ਨੂੰ ਕਾਬੂ ਕਰਕੇ ਪੁਲਿਸ ਨੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਬਚਾਅ ਕੀਤਾ। ਉਨ੍ਹਾਂ ‘ਤੇ ਅ/ਧ 25/54/59 ਆਰਮਸ ਐਕਟ ਤਹਿਤ ਮੁਕੱਦਮਾ ਨੰਬਰ 104 ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਰਾਜਪੁਰਾ ਪੁਲਿਸ ਤਿਉਹਾਰਾਂ ਦੇ ਮੱਦੇਨਜਰ ਬੜੀ ਮੁਸਤੈਦੀ ਨਾਲ ਗਸਤ ਅਤੇ ਨਾਕਾਬੰਦੀ ਕਰ ਰਹੀ ਹੈ। ਉਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।







