ਗੈਂਗਸਟਰਾਂ ਦੇ ਕਤਲ ਮਗਰੋਂ ਗੋਇੰਦਵਾਲ ਜੇਲ੍ਹ ’ਚ ਬਣਾਈ ਗਈ ਵੀਡੀਓ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 5

ਗੋਇੰਦਵਾਲ ਸਾਹਿਬ ਜੇਲ੍ਹ ਵਿਚ ਗੈਂਗਸਟਰਾਂ ਦੀ ਹੋਈ ਆਪਸੀ ਲੜਾਈ ਵਿਚ ਦੋ ਗੈਂਗਸਟਰਾਂ ਦਾ ਕਤਲ ਕਰਨ ਤੋਂ ਬਾਅਦ ਗੈਂਗਸਟਰ ਸਚਿਨ ‌ਭਿਵਾਨੀ ਨੇ ਵੀਡੀਓ ਬਣਾਈ ਸੀ ਅਤੇ ਦੱਸਿਆ ਸੀ ਕਿ ਇਹ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਸਨ ਜਿਹਨਾਂ ਨੂੰ ਉਨ੍ਹਾਂ ਨੇ ਮਾਰਿਆ ਹੈ। ਇਸ ਵੀਡੀਓ ਵਿਚ ਸਚਿਨ ਭਿਵਾਨੀ ਕਹਿੰਦਾ ਹੈ ਕਿ ਰਾਮ ਰਾਮ ਭਾਈਓ, ਇਹ ਮੋਹਣਾ ਦੀ ਲਾਸ਼ ਪਈ ਹੈ ਜੋ ਜੱਗੂ ਭਗਵਾਨਪੁਰੀਆ ਗੈਂਗ ਦਾ ਸੀ। ਇਕ ਹੋਰ ਗੈਂਗਸਟਰ ਕਹਿੰਦਾ ਹੈ ਕਿ ਇਹ ਜੱਗੂ ਭਗਵਾਨਪੁਰੀਆ ਨੂੰ ਆਪਣਾ ਪਿਓ ਮੰਨਦੇ ਸੀ, ਆਹ ਪਈਆਂ ਨੇ ਉਹਨਾਂ ਦੀਆ ਲਾਸ਼ਾਂ।
ਇਸ ਵੀਡੀਓ ‘ਚ ਇਹ ਗੈਂਗਸਟਰ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਜੇਲ੍ਹ ਦੇ ਅੰਦਰ ਕਤਲ ਕਰਨ ਮਗਰੋਂ ਬਹੁਤ ਆਸਾਨੀ ਨਾਲ ਇਹ ਗੈਂਗਸਟਰ ਵੀਡੀਓ ਬਣਾਉਂਦੇ ਹਨ ਅਤੇ ਇਹਨਾਂ ਕੋਲ ਮੋਬਾਈਲ ਵਰਗੀਆਂ ਸਹੂਲਤਾਂ ਮੌਜੂਦ ਹਨ ਜਿਸ ਕਾਰਨ ਕਾਨੂੰਨ ਵਿਵਸਥਾ ‘ਤੇ ਸਵਾਲਿਆ ਨਿਸ਼ਾਨ ਲੱਗਦੇ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *

View in English