ਦਿੱਲੀ ਦੇ ਸਕੂਲ ‘ਚ ਬੰਬ ਦੀ ਸੂਚਨਾ, ਈਮੇਲ ਤੋਂ ਮਿਲੀ ਧਮਕੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਅਪ੍ਰੈਲ 12

ਦਿੱਲੀ ਦੇ ਡਿਫੈਂਸ ਕਲੋਨੀ ਇਲਾਕੇ ਵਿੱਚ ਸਥਿਤ ਇੱਕ ਸਕੂਲ ਦੇ ਕੈਂਪਸ ਵਿੱਚ ਬੰਬ ਹੋਣ ਬਾਰੇ ਅੱਜ ਇੱਕ ਈਮੇਲ ਮਿਲੀ। ਇਸ ਸੂਚਨਾ ਨੇ ਪੂਰੇ ਸਕੂਲ ‘ਚ ਹਲਚਲ ਮਚਾ ਦਿੱਤੀ ਅਤੇ ਸਕੂਲ ਨੂੰ ਜਲਦਬਾਜ਼ੀ ‘ਚ ਖਾਲੀ ਕਰਵਾ ਲਿਆ ਗਿਆ।

ਜਾਣਕਾਰੀ ਅਨੁਸਾਰ ਬੀਆਰਟੀ ਰੋਡ ‘ਤੇ ਸਥਿਤ ਇੰਡੀਅਨ ਸਕੂਲ ਨੂੰ ਸਵੇਰੇ 10.49 ਵਜੇ ਇੱਕ ਮੇਲ ਪ੍ਰਾਪਤ ਹੋਇਆ। ਉਸ ਦੇ ਵਿਸ਼ੇ ਵਿੱਚ ਬੰਬ ਦੀ ਧਮਕੀ ਲਿਖੀ ਹੋਈ ਸੀ। ਮੇਲ ਵਿੱਚ ਲਿਖਿਆ ਗਿਆ ਸੀ ਕਿ ਸਕੂਲ ਵਿੱਚ ਬੰਬ ਲਾਇਆ ਗਿਆ ਹੈ। ਸੂਚਨਾ ਮਿਲਦੇ ਹੀ ਸਕੂਲ ਨੂੰ ਖਾਲੀ ਕਰਵਾ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲੀਸ ਬੰਬ ਖੋਜ ਅਤੇ ਡਿਸਪੋਜ਼ਲ ਦਸਤੇ ਨਾਲ ਸਕੂਲ ਪਹੁੰਚ ਗਈ। ਸਕੂਲ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਬੱਚਿਆਂ ਅਤੇ ਸਕੂਲ ਸਟਾਫ਼ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਦੇ ਨਾਲ ਹੀ ਇਹ ਖਬਰ ਮਿਲਦੇ ਹੀ ਬੱਚਿਆਂ ਦੇ ਮਾਪੇ ਵੀ ਸਕੂਲ ਪਹੁੰਚ ਗਏ ਹਨ।

ਹਾਲਾਂਕਿ ਬੰਬ ਮਿਲਣ ਦੀ ਧਮਕੀ ਸੱਚ ਹੈ ਜਾਂ ਕਿਸੇ ਦੀ ਸ਼ਰਾਰਤ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *

View in English