ਵੀਡੀਓ ਭੇਜਣ ਦਾ ਲਿੰਕ ਪਤਾ ਲੱਗਦੇ ਹੀ ਅੰਮ੍ਰਿਤਪਾਲ ਦਾ ਹੋਵੇਗਾ ਖ਼ੁਲਾਸਾ

ਅੰਮ੍ਰਿਤਪਾਲ ਵਲੋਂ ਲਗਾਤਾਰ ਇੰਟਰਨੈੱਟ ’ਤੇ ਵੀਡੀਓ ਅਪਲੋਡ ਕਰ ਕੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਕੇ ਪੰਜਾਬ ਪੁਲਿਸ ਲਈ ਬੁਝਾਰਤ ਬਣੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦੀ ਭਾਲ ਹੁਣ ਸੜਕਾਂ ਦੇ ਨਾਲ-ਨਾਲ ਇੰਟਰਨੈੱਟ ’ਤੇ ਵੀ ਹੋ ਰਹੀ ਹੈ। ਅੰਮ੍ਰਿਤਪਾਲ ਦੇ ਧਾਰਮਿਕ ਸਥਾਨ ’ਤੇ ਲੁਕੇ ਹੋਣ ਦੀ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਹੁਣ ਪੁਲਸ ਨੇ ਸੂਬੇ ਦੇ ਧਾਰਮਿਕ ਸਥਾਨਾਂ ਦੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਪੁਲਿਸ ਦਾ ਟੈਕਨੀਕਲ ਵਿੰਗ ਪੂਰੀ ਸਮਰੱਥਾ ਦੇ ਨਾਲ ਇਸ ਗੱਲ ਦੀ ਭਾਲ ਕਰਨ ਵਿਚ ਲੱਗਾ ਹੋਇਆ ਹੈ ਕਿ ਆਖ਼ਰ ਵਿਦੇਸ਼ੀ ਆਈ.ਪੀ. ਐਡਰੈੱਸ ਤੋਂ ਅਪਲੋਡ ਹੋਣ ਤੋਂ ਬਾਅਦ ਸਰਕੁਲੇਟ ਹੋਈ ਉਕਤ ਵੀਡੀਓ ਆਖ਼ਰਕਾਰ ਉੱਥੇ ਤੱਕ ਕਿਸ ਰਸਤੇ ਤੋਂ ਪੁੱਜੀ ਹੈ। ਇਸ ਕੰਮ ਵਿਚ ਕੇਂਦਰੀ ਏਜੰਸੀਆਂ ਤੋਂ ਵੀ ਪੰਜਾਬ ਪੁਲਿਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਵੀਡੀਓ ਭੇਜਣ ਦਾ ਲਿੰਕ ਪਤਾ ਲੱਗਦੇ ਹੀ ਇਹ ਵੀ ਖ਼ੁਲਾਸਾ ਹੋ ਜਾਵੇਗਾ ਕਿ ਆਖ਼ਰਕਾਰ ਇਹ ਵੀਡੀਓ ਰਿਕਾਰਡ ਕਿੱਥੇ ਹੋਈ ਅਤੇ ਭੇਜੀ ਕਿਸ ਡਿਵਾਇਸ ਨਾਲ ਗਈ।

ਅੰਮ੍ਰਿਤਪਾਲ ਸਿੰਘ ਦੇ ਪਿੱਛੇ ਲੱਗੀਆਂ ਹੋਈਆਂ ਪੰਜਾਬ ਪੁਲਿਸ ਦੀਆਂ ਟੀਮਾਂ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਤਰਾਖੰਡ ਤੋਂ ਪੰਜਾਬ ਦਾ ਸਫ਼ਰ ਕਰਨ ਵਿਚ ਇਸਤੇਮਾਲ ਹੋਈ ਗੱਡੀ ਵੀ ਬਰਾਮਦ ਹੋ ਚੁੱਕੀ ਹੈ ਪਰ ਅੰਮ੍ਰਿਤਪਾਲ ਹੱਥ ਨਹੀਂ ਲੱਗਿਆ ਹੈ। ਕਈ ਇਲਾਕਿਆਂ ਵਿਚ ਪੰਜਾਬ ਪੁਲਸ ਦੀਆਂ ਟੀਮਾਂ ਵਲੋਂ ਤਲਾਸ਼ੀ ਅਭਿਆਨ ਲਈ ਡਰੋਨਜ਼ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

View in English