ਹਿਮਾਚਲ ਪ੍ਰਦੇਸ਼ ਦੇ ਕੁੱਲੂ ’ਚ 15 ਜੁਲਾਈ ਤੋਂ ਨਹੀਂ ਹੋਵੇਗੀ ਰਾਫਟਿੰਗ ਤੇ ਪੈਰਾਗਲਾਈਡਿੰਗ

ਫੈਕਟ ਸਮਾਚਾਰ ਸੇਵਾ

ਕੁੱਲੂ , ਜੂਨ 27

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਦੋ ਮਹੀਨਿਆਂ ਤੱਕ ਜਾਬਾਂਜ਼ੀ ਵਾਲੀਆਂ ਸਰਗਰਮੀਆਂ ’ਤੇ ਰੋਕ ਲੱਗੇਗੀ। ਪ੍ਰਸ਼ਾਸਨ ਨੇ ਬਰਸਾਤ ਦੇ ਮੱਦੇਨਜ਼ਰ 15 ਜੁਲਾਈ ਤੋਂ 15 ਸਤੰਬਰ ਤੱਕ ਰਾਫਟਿੰਗ ਤੇ ਪੈਰਾਗਲਾਈਡਿੰਗ ਵਰਗੀਆਂ ਸਰਗਰਮੀਆਂ ’ਤੇ ਰੋਕ ਲਾਉਣ ਦਾ ਨਿਰਣਾ ਲਿਆ ਹੈ।

ਦਰਅਸਲ ਗਰਮੀਆਂ ਦੇ ਸੀਜਨ ਵਿਚ ਇਸ ਵਾਰ ਮੁਕਾਬਲਤਨ ਵੱਧ ਸੈਲਾਨੀਆਂ ਨੇ ਕੁੱਲੂ-ਮਨਾਲੀ ਦਾ ਰੁਖ਼ ਕੀਤਾ ਹੈ। ਸੈਲਾਨੀ ਇੱਥੇ ਬਿਆਸ ਦਰਿਆ ਦੀਆਂ ਲਹਿਰਾਂ ’ਤੇ ਰਾਫਟਿੰਗ ਦਾ ਮਜ਼ਾ ਲੈ ਰਹੇ ਹਨ ਤਾਂ ਵੱਖ-ਵੱਖ ਥਾਵਾਂ ਤੋਂ ਪੈਰਾਗਲਾਈਡਿੰਗ ਦਾ ਅਨੰਦ ਵੀ ਮਾਣ ਰਹੇ ਹਨ। ਬਰਸਾਤ ਵਿਚ ਸੈਲਾਨੀਆਂ ਦੀ ਸੁਰੱਖਿਆ ਲਈ ਇਹ ਫ਼ੈਸਲਾ ਲਿਆ ਗਿਆ ਹੈ। ਦਰਅਸਲ, ਮੀਂਹ ਪੈਣ ਦੌਰਾਨ ਬਿਆਸ ਦਰਿਆ ਵਿਚ ਜਲ ਦਾ ਪੱਧਰ ਕਾਫ਼ੀ ਵੱਧ ਜਾਂਦਾ ਹੈ। ਅਜਿਹੇ ਵਿਚ ਦੋ ਮਹੀਨਿਆਂ ਤੱਕ ਬਬੇਲੀ, ਬਾਸ਼ਿੰਗ, ਪਿਰੜੀ, ਝਿੜੀ ਤੇ ਰਾਏਸਨ ਵਿਚ ਰਿਵਰ ਰਾਫਟਿੰਗ ਬੰਦ ਰਹੇਗੀ। ਇਸ ਤੋਂ ਇਲਾਵਾ ਸੋਲੰਗਨਾਲਾ, ਮੜੀ, ਮਝਾਚ, ਡੋਭੀ, ਕੋਠੀ, ਗਡਸਾ, ਨਾਂਬਾਬਾਗ, ਪੀਜ ਵਿਚ ਪੈਰਾਗਲਾਈਡਿੰਗ ਨਹੀਂ ਹੋ ਸਕੇਗੀ।

Leave a Reply

Your email address will not be published. Required fields are marked *

View in English