ਫੈਕਟ ਸਮਾਚਾਰ ਸੇਵਾ
ਗੁਰੂਗ੍ਰਾਮ , ਅਗਸਤ 9
ਹਰਿਆਣਾ ਦੇ ਮਸ਼ਹੂਰ ਵਿਧਾਇਕ ਗੋਪਾਲ ਕਾਂਡਾ ਦੇ ਘਰ ਈਡੀ ਨੇ ਛਾਪੇਮਾਰੀ ਕੀਤੀ ਹੈ। ਅੱਜ ਸਵੇਰੇ 6 ਵਜੇ ਤੋਂ ਈਡੀ ਦੀ ਟੀਮ ਗੁਰੂਗ੍ਰਾਮ ਸਥਿਤ ਉਨ੍ਹਾਂ ਦੇ ਘਰ ਅਤੇ ਦਫ਼ਤਰ ਦੇ ਰਿਕਾਰਡ ਦੀ ਤਲਾਸ਼ੀ ਲੈਣ ਵਿੱਚ ਲੱਗੀ ਹੋਈ ਹੈ। ਸਖ਼ਤ ਸੁਰੱਖਿਆ ਵਿਚਕਾਰ ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ।
ਹਰਿਆਣਾ ਲੋਕਹਿੱਤ ਪਾਰਟੀ ਦੇ ਮੁਖੀ ਗੋਪਾਲ ਕਾਂਡਾ ਸਿਰਸਾ ਦੇ MLA ਹਨ। ਗੋਪਾਲ ਕਾਂਡਾ ਹਰਿਆਣਾ ਦੀ ਭਾਜਪਾ ਅਤੇ ਜੇਜੇਪੀ ਗੱਠਜੋੜ ਸਰਕਾਰ ਨੂੰ ਬਾਹਰੀ ਸਮਰਥਨ ਦੇ ਰਹੇ ਹਨ। ਉਨ੍ਹਾਂ ਦੇ ਭਰਾ ਗੋਵਿੰਦ ਕਾਂਡਾ ਭਾਰਤੀ ਜਨਤਾ ਪਾਰਟੀ ਵਿੱਚ ਹਨ। ਗੋਪਾਲ ਕਾਂਡਾ ਨੂੰ ਹਾਲ ਹੀ ‘ਚ ਮਸ਼ਹੂਰ ਏਅਰ ਹੋਸਟੈੱਸ ਗੀਤਿਕਾ ਖੁਦਕੁਸ਼ੀ ਮਾਮਲੇ ‘ਚ ਬਰੀ ਕਰ ਦਿੱਤਾ ਗਿਆ ਹੈ।







