ਫੈਕਟ ਸਮਾਚਾਰ ਸੇਵਾ
ਅੰਬਾਲਾ , ਜੁਲਾਈ 12
ਅੰਬਾਲਾ ‘ਚ ਲਗਾਤਾਰ ਮੀਂਹ ਕਾਰਨ ਗ੍ਰਹਿ ਮੰਤਰੀ ਅਨਿਲ ਵਿਜ ਦੀ ਰਿਹਾਇਸ਼ ‘ਤੇ ਪਾਣੀ ਭਰ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਪਾਣੀ ਭਰਨ ਦੀ ਸਥਿਤੀ ਵੀ ਜਿਉਂ ਦੀ ਤਿਉਂ ਬਣੀ ਹੋਈ ਹੈ। ਜਿਸ ਲਈ ਰਾਹਤ ਅਤੇ ਬਚਾਅ ਦਾ ਕੰਮ ਚੱਲ ਰਿਹਾ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਸ਼ਤੀ ‘ਤੇ ਬੈਠ ਕੇ ਸ਼ਹਿਰ ਦੇ ਪਾਣੀ ਭਰੇ ਇਲਾਕਿਆਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ।







