ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਵਾਲੀਅਰ ਤੱਕ 28 ਦਿਨਾਂ ਦੀ ਸ਼ਬਦ ਚੌਂਕੀ ਯਾਤਰਾ ਆਰੰਭ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਸਤੰਬਰ 10

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ 28 ਦਿਨਾਂ ਪੈਦਲ ਯਾਤਰਾ ਅੱਜ ਸਵੇਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਈ ਹੈ। ਇਹ ਜਥਾ ਦਾਤਾ ਬੰਦੀ ਛੋੜ ਦਿਵਸ ਮਣਾਉਣ ਲਈ 800 ਕਿਲੋਮੀਟਰ ਦਾ ਪੈਦਲ ਸਫਰ ਕਰਕੇ 28 ਦਿਨਾਂ ਵਿਚ ਗਵਾਲੀਅਰ ਪਹੁੰਚੇਗਾ।

ਇਹ ਪੈਦਲ ਸ਼ਬਦ ਚੌਂਕੀ ਯਾਤਰਾ 8 ਅਕਤੂਬਰ ਨੂੰ ਗਵਾਲੀਅਰ ਵਿਖੇ ਪੁੱਜ ਕੇ ਸੰਪੂਰਨ ਹੋਵੇਗੀ ਅਤੇ ਰਸਤੇ ਵਿਚ ਉਸ ਦੇ ਵੱਖ-ਵੱਖ ਥਾਵਾਂ ‘ਤੇ ਪੜਾਅ ਹੋਣਗੇ। ਇਹ ਯਾਤਰਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਹੋਰ ਧਾਰਮਿਕ ਹਸਤੀਆਂ ਦੀ ਹਾਜ਼ਰੀ ਵਿਚ ਰਵਾਨਾ ਹੋਈ ਹੈ। ਇਸ ਯਾਤਰਾ ਦੀ ਆਰੰਭਤਾ ਮੌਕੇ ਕਾਰ ਸੇਵਾ ਖਡੂਰ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਬਾਬਾ ਬੁੱਢਾ ਸਾਹਿਬ ਜੀ ਦੇ ਵੰਸ਼ਕ ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਜਥਾ ਵੱਖ -ਵੱਖ ਪੜਾਵਾਂ ‘ਤੇ ਹੁੰਦਾ ਹੋਇਆ ਅੰਮ੍ਰਿਤਸਰ- ਜਲੰਧਰ- ਦਿਲੀ ਤੋਂ ਗਵਾਲੀਅਰ ਪਹੁੰਚੇਗਾ।

ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ ਨੇ ਦੱਸਿਆ ਕਿ ਦਾਤਾ ਬੰਦੀ ਛੋੜ ਦਿਵਸ ਦਾ 400 ਸਾਲਾ ਮਨਾਉਣ ਲਈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ 125 ਦੇ ਕਰੀਬ ਸਰਧਾਲੂਆਂ ਦਾ ਜਥਾ ਰਵਾਨਾ ਹੋਇਆ ਹੈ ਜੋ 28 ਦਿਨਾਂ ਦੀ ਇਹ ਯਾਤਰਾ ਪੂਰੀ ਕਰਕੇ 8 ਅਕਤੂਬਰ ਨੂੰ ਗਵਾਲੀਅਰ ਪਹੁੰਚੇਗਾ ਅਤੇ ਉਥੋਂ ਦੇ ਧਾਰਮਿਕ ਸਮਾਗਮਾਂ ਵਿਚ ਹਿਸਾ ਲਵੇਗਾ।

Leave a Reply

Your email address will not be published. Required fields are marked *

View in English