ਫੈਕਟ ਸਮਾਚਾਰ ਸੇਵਾ
ਸ਼ਿਮਲਾ , ਸਤੰਬਰ 20
ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਾਨਸੂਨ ਆਮ ਵਾਂਗ ਰਿਹਾ। ਅੱਜ ਰਾਜਧਾਨੀ ਸ਼ਿਮਲਾ ‘ਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਦੇ ਨਾਲ ਹੀ ਮਨਾਲੀ ਅਤੇ ਲਾਹੌਲ ਦੀਆਂ ਉੱਚੀਆਂ ਚੋਟੀਆਂ ‘ਤੇ ਹਲਕੀ ਬਰਫਬਾਰੀ ਹੋਈ ਹੈ। ਇਸ ਨਾਲ ਉੱਚੇ ਹਿੱਸਿਆਂ ਵਿੱਚ ਠੰਢ ਵਧ ਗਈ ਹੈ। ਦੱਖਣ-ਪੱਛਮੀ ਮਾਨਸੂਨ ਦੇ ਅਗਲੇ ਹਫਤੇ ਰਾਜ ਤੋਂ ਵਿਦਾ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਦੌਰਾਨ ਜੁੱਬੜਹੱਟੀ ਵਿੱਚ 48, ਸ਼ਿਮਲਾ ਵਿੱਚ 35, ਪਾਉਂਟਾ ਸਾਹਿਬ ਅਤੇ ਕੰਡਾਘਾਟ ਵਿੱਚ 26-26, ਕਾਰਸੋਗ ਵਿੱਚ 19, ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 26 ਸਤੰਬਰ ਤੱਕ ਰਾਜ ਦੇ ਮੈਦਾਨੀ, ਮੱਧ ਅਤੇ ਉੱਚੀ ਪਹਾੜੀਆਂ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।







