ਮੋਹਾਲੀ ‘ਚ ਵਿਦਿਆਰਥੀਆਂ ਨੂੰ ਦਿੱਤਾ ਛਿਪਕਲੀ ਵਾਲਾ ਦਲੀਆ ! 48 ਖਿਡਾਰੀਆਂ ਸਿਹਤ ਵਿਗੜੀ

ਫੈਕਟ ਸਮਾਚਾਰ ਸੇਵਾ

ਮੋਹਾਲੀ , ਜੁਲਾਈ 29

ਮੋਹਾਲੀ ਦੇ ਸੈਕਟਰ 63 ਸਪੋਰਟਸ ਕੰਪਲੈਕਸ ਦੇ ਹੋਸਟਲ ਦੇ ਖਿਡਾਰੀਆਂ ਦੀ ਅੱਜ ਸਵੇਰੇ ਅਚਾਨਕ ਸਿਹਤ ਵਿਗੜ ਗਈ ਜਿਸ ਕਰਕੇ 48 ਖਿਡਾਰੀਆਂ ਨੂੰ ਸਿਵਲ ਹਸਪਤਾਲ ਮੁਹਾਲੀ ਭਰਤੀ ਹੋਣਾ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਨੇ ਸਵੇਰ ਦੇ ਨਾਸ਼ਤੇ ‘ਚ ਦਲੀਆ ਖਾਧਾ ਸੀ। ਹਾਲ ਦੀ ਘੜੀ ਦਲੀਏ ‘ਚ ਛਿਪਕਲੀ ਹੋਣ ਦੀਆਂ ਚਰਚਾਵਾਂ ਹਨ। ਸਿਵਲ ਹਸਪਤਾਲ ਮੋਹਾਲੀ ਦੇ ਡਾ. ਐੱਚ ਐੱਸ ਚੀਮਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੁੱਲ 48 ਖਿਡਾਰੀ ਇਲਾਜ ਅਧੀਨ ਹੈ ਪਰ ਸਾਰਿਆਂ ਦੀ ਹਾਲਤ ਸਥਿਰ ਹੈ।

Leave a Reply

Your email address will not be published. Required fields are marked *

View in English