ਫੈਕਟ ਸਮਾਚਾਰ ਸੇਵਾ
ਨਵਾਂਸ਼ਹਿਰ , ਦਸੰਬਰ 24
ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਉੱਚਾ ਲਧਾਣਾ-ਪਠਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਨੂੰ ਜੋੜਨ ਵਾਲੀ ਬੇਈ ਦੇ ਪੁੱਲ ’ਤੇ ਬਣੀ ਕੰਧ ’ਤੇ ਪੰਜਾਬ ਵਿਚ ਖਾਲਿਸਤਾਨ ਦੀਆਂ ਵੋਟਾਂ ਦੀ ਰਜਿ. ਸਬੰਧੀ ਕਾਲੇ ਰੰਗ ਨਾਲ ਲਿਖੇ ਨਾਅਰੇ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਅਧਿਕਾਰੀਆਂ ਵੱਲੋਂ ਸੂਚਨਾ ਮਿਲਦੇ ਹੀ ਉਕਤ ਨਾਅਰੇ ਮਿਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੀ ਨੈਸ਼ਨਲ ਹਾਈਵੇ ’ਤੇ ਪਿੰਡ ਮੇਹਲੀ ਚੋਕ ਨਜ਼ਦੀਕ ਬਣੇ ਪਿੱਲਰਾਂ ’ਤੇ ਇਸ ਤਰ੍ਹਾਂ ਦੇ ਹੀ ਨਾਅਰੇ ਲਿਖੇ ਗਏ ਸਨ ਜਿਨ੍ਹਾਂ ਨੂੰ ਵੀ ਪੁਲੀਸ ਪ੍ਰਸ਼ਾਸਨ ਨੇ ਮਿਟਾ ਦਿੱਤਾ ਸੀ।







