ਫੈਕਟ ਸਮਾਚਾਰ ਸੇਵਾ
ਕਾਲਕਾ , ਨਵੰਬਰ 22
ਕਾਲਕਾ ‘ਚ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਇਕ ਟਰਾਲੀ ਬੇਕਾਬੂ ਹੋ ਕੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਪ੍ਰਵੇਸ਼ ਦੁਆਰ ਨਾਲ ਟਕਰਾ ਗਈ। ਘਟਨਾ ਰਾਤ 1:40 ਵਜੇ ਦੇ ਕਰੀਬ ਵਾਪਰੀ। ਘਟਨਾ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਮੰਦਰ ਨੇੜੇ ਖੜ੍ਹੇ 2 ਐਕਟਿਵਾ ਸਕੂਟਰ ਟਰਾਲੀ ਦੀ ਲਪੇਟ ‘ਚ ਆਉਣ ਨਾਲ ਬੁਰੀ ਤਰ੍ਹਾਂ ਨੁਕਸਾਨੇ ਗਏ। ਮੰਦਰ ਦੇ ਥੰਮ੍ਹ ਅਤੇ ਨਾਲ ਲੱਗਦੀ ਗਰਿੱਲ ਨੁਕਸਾਨੀ ਗਈ। ਇਸ ਦੇ ਨਾਲ ਹੀ ਮੰਦਰ ਨੇੜੇ ਪ੍ਰਸਾਦ ਦੀਆਂ ਦੁਕਾਨਾਂ ਦੇ ਸਾਹਮਣੇ ਲੱਗੀਆਂ ਛੱਤਰੀਆਂ, ਲੋਹੇ ਦੇ ਬੈਂਚ ਅਤੇ ਸੀਸੀਟੀਵੀ ਕੈਮਰੇ ਵੀ ਨੁਕਸਾਨੇ ਗਏ ਹਨ।
ਜਾਣਕਾਰੀ ਅਨੁਸਾਰ ਟਰਾਲੀ ਪਰਵਾਣੂ ਤੋਂ ਬੱਦੀ ਵੱਲ ਜਾ ਰਹੀ ਸੀ ਅਤੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। ਟਰਾਲੀ ਚਾਲਕ ਸੁਰੱਖਿਅਤ ਹੈ। ਹਾਦਸੇ ਤੋਂ ਬਾਅਦ ਟਰਾਲੀ ਨੂੰ ਦੋ ਕ੍ਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ







