ਫੈਕਟ ਸਮਾਚਾਰ ਸੇਵਾ
ਮੁੰਬਈ, ਮਾਰਚ 24
ਸਤੀਸ਼ ਕੌਸ਼ਿਕ ਦੇ ਦੇਹਾਂਤ ਤੋਂ ਅਜੇ ਬਾਲੀਵੁੱਡ ਇੰਡਸਟਰੀ ਉਭਰੀ ਹੀ ਨਹੀਂ ਸੀ ਕਿ ਹੁਣ ਖਬਰ ਆ ਰਹੀ ਹੈ ਕਿ ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਦਾ ਦਿਹਾਂਤ ਹੋ ਗਿਆ ਹੈ। ਨਿਰਦੇਸ਼ਕ ਹੰਸਲ ਮਹਿਤਾ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। 67 ਸਾਲ ਦੀ ਉਮਰ ‘ਚ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮਨੋਜ ਵਾਜਪਾਈ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ। ਦੱਸ ਦੇਈਏ ਕਿ ਪ੍ਰਦੀਪ ਸਰਕਾਰ ਨੇ ਆਪਣੇ ਨਿਰਦੇਸ਼ਕ ਕਰੀਅਰ ਦੀ ਸ਼ੁਰੂਆਤ ਸੈਫ ਅਲੀ ਖਾਨ ਅਤੇ ਵਿਦਿਆ ਬਾਲਨ ਦੀ ਫਿਲਮ ‘ਪਰਿਣੀਤਾ’ ਨਾਲ ਕੀਤੀ ਸੀ।
ਪ੍ਰਦੀਪ ਸਰਕਾਰ ਅਤੇ ਹੰਸਲ ਮਹਿਤਾ ਬਹੁਤ ਚੰਗੇ ਦੋਸਤ ਹਨ। ਨਿਰਦੇਸ਼ਕ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਹੰਸਲ ਮਹਿਤਾ ਨੇ ਕੀਤੀ ਹੈ। ਉਨ੍ਹਾਂ ਲਿਖਿਆ- ਪ੍ਰਦੀਪ ਸਰਕਾਰ ਦਾਦਾ, ਆਰ.ਆਈ.ਪੀ.। ਖਬਰਾਂ ਮੁਤਾਬਕ ਪ੍ਰਦੀਪ ਨੇ ਸਵੇਰੇ 3.30 ਵਜੇ ਆਖਰੀ ਸਾਹ ਲਿਆ। ਉਹ ਡਾਇਲਸਿਸ ‘ਤੇ ਸਨ ਅਤੇ ਉਨ੍ਹਾਂ ਦਾ ਪੋਟਾਸ਼ੀਅਮ ਦਾ ਪੱਧਰ ਘੱਟ ਗਿਆ ਸੀ। ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਇਰੈਕਟਰ ਦੀ ਮੌਤ ਹੋ ਗਈ।







