ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ‘ਚ ਹੋਈ ਬੇਅਦਬੀ ਦੀ ਕੋਸ਼ਿਸ਼

ਫੈਕਟ ਸਮਾਚਾਰ ਸੇਵਾ

ਪਟਿਆਲਾ , ਦਸੰਬਰ 12

ਪਟਿਆਲਾ ਦੇ ਇਤਿਹਾਸਿਕ ਸ਼੍ਰੀ ਕਾਲੀ ਮਾਤਾ ਮੰਦਰ ‘ਚ ਇੱਕ ਵਿਅਕਤੀ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਸ਼੍ਰੀ ਕਾਲੀ ਮਾਤਾ ਮੰਦਰ ‘ਚ ਦਾਖਲ ਹੋ ਕੇ ਮਾਤਾ ਦੇ ਸਿੰਗਾਸਨ ’ਤੇ ਜਾ ਚੜ੍ਹਿਆ। ਬੇਅਦਬੀ ਕਰਨ ਵਾਲੇ ਵਿਅਕਤੀ ਦਾ ਨਾਮ ਮਨਜੀਤ ਸਿੰਘ ਹੈ। ਜਿਸਨੂੰ ਮੌਕੇ ਤੇ ਮੌਜੂਦ ਪ੍ਰਬੰਧਕਾਂ ਤੇ ਸਰਧਾਲੂਆਂ ਵਲੋਂ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਗਿਆ।

ਇਸ ਘਟਨਾ ਦਾ ਪੱਤਾ ਲੱਗਣ ਤੇ ਐਸਐਸਪੀ ਵਰੁਣ ਸਰਮਾ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੰਦਰ ਪਰਿਸਰ ‘ਚ ਪਹੁੰਚੀ ਤੇ ਘਟਨਾ ਦੀ ਸਾਰੇ ਪਹਿਲੂਆਂ ਤੋਂ ਜਾਂਚ ਸ਼ੁਰੂ ਕੀਤੀ ਗਈ। ਇਸ ਮੌਕੇ ਸਨਾਤਨ ਧਰਮ ਨਾਲ ਸਬੰਧਿਤ ਆਗੂ ਵੀ ਵੱਡੀ ਗਿਣਤੀ ‘ਚ ਮੰਦਰ ‘ਪਹੁੰਚੇ ਅਤੇ ਪ੍ਰਸ਼ਾਸਨ ਤੇ ਗਿਲਾ ਕਰਦਿਆਂ ਬੇਅਦਬੀ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ।

Leave a Reply

Your email address will not be published. Required fields are marked *

View in English