ਫੈਕਟ ਸਮਾਚਾਰ ਸੇਵਾ
ਨੋਇਡਾ , ਜਨਵਰੀ 21
ਨੋਇਡਾ ਵਿੱਚ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ ਚਾਕੂ ਮਾਰ ਕੇ, ਬਾਈਕ ਨਾਲ ਬੰਨ੍ਹ ਕੇ ਪਿੰਡ ਬਰੌਲਾ ਦੇ ਆਸ-ਪਾਸ ਘੁਮਾਇਆ ਗਿਆ। ਸ਼ਨੀਵਾਰ ਰਾਤ ਨੂੰ ਚਾਕੂ ਮਾਰਨ ਵਾਲੇ ਦੋਵੇਂ ਦੋਸ਼ੀ ਜ਼ਖਮੀ ਨੌਜਵਾਨ ਨੂੰ ਆਪਣੇ ਸਾਈਕਲ ‘ਤੇ ਘਸੀਟਦੇ ਹੋਏ ਬਰੌਲਾ ਚੌਕੀ ਪਹੁੰਚੇ। ਇਸ ਮਗਰੋਂ ਪੁਲੀਸ ਚੌਕੀ ਤੋਂ ਲੈ ਕੇ ਪਿੰਡ ਤੱਕ ਹਫੜਾ-ਦਫੜੀ ਮਚ ਗਈ।
ਜ਼ਖਮੀ ਮਹਿੰਦੀ ਹਸਨ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਦੋਸ਼ੀ ਅਨੁਜ ਅਤੇ ਨਿਤਿਨ ਨੂੰ ਗ੍ਰਿਫਤਾਰ ਕਰ ਲਿਆ ਹੈ। ਬਰੌਲਾ ਪਿੰਡ ਵਿੱਚ ਤਣਾਅ ਦੇ ਮੱਦੇਨਜ਼ਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਬਰੌਲਾ ਦਾ ਰਹਿਣ ਵਾਲਾ ਅਨੁਜ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰਦਾ ਹੈ। ਉਸ ਦੇ ਚਚੇਰੇ ਭਰਾ ਨਿਤਿਨ ਦਾ ਦੁੱਧ ਦਾ ਕਾਰੋਬਾਰ ਹੈ। ਅਨੁਜ ਅਤੇ ਨਿਤਿਨ ਦੀ ਸ਼ਨੀਵਾਰ ਰਾਤ ਪਿੰਡ ਵਾਸੀ ਮਹਿੰਦੀ ਹਸਨ ਨਾਲ ਝਗੜਾ ਹੋ ਗਿਆ ਸੀ। ਅਨੁਜ ਅਤੇ ਨਿਤਿਨ ਨੇ ਮਹਿੰਦੀ ‘ਤੇ ਚਾਕੂ ਨਾਲ ਕਈ ਵਾਰ ਕੀਤੇ। ਉਸ ਨੂੰ ਚਾਕੂ ਮਾਰਿਆ ਗਿਆ, ਬਾਈਕ ਨਾਲ ਬੰਨ੍ਹ ਕੇ ਪਿੰਡ ਦੇ ਦੁਆਲੇ ਘਸੀਟਿਆ ਗਿਆ। ਇਸ ਤੋਂ ਬਾਅਦ ਦੋਵੇਂ ਮਹਿੰਦੀ ਹਸਨ ਨੂੰ ਘਸੀਟ ਕੇ ਬਰੋਲਾ ਪੁਲੀਸ ਚੌਕੀ ਪਹੁੰਚੇ। ਉਦੋਂ ਤੱਕ ਉੱਥੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਚੁੱਕੇ ਸਨ। ਜ਼ਖਮੀ ਮਹਿੰਦੀ ਹਸਨ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।
ਨੋਇਡਾ ਦੇ ਡੀਸੀਪੀ ਹਰੀਸ਼ਚੰਦਰ ਨੇ ਦੱਸਿਆ ਕਿ ਸਾਲ 2018 ਵਿੱਚ ਮਹਿੰਦੀ ਨੇ ਅਨੁਜ ਦੇ ਪਿਤਾ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਸਥਾਨਕ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਉਦੋਂ ਤੋਂ ਹੀ ਅਨੁਜ ਨੂੰ ਮਹਿੰਦੀ ਨਾਲ ਨਰਾਜ਼ਗੀ ਸੀ। ਕੋਰਟ ‘ਚ ਮਹਿੰਦੀ ਅਤੇ ਅਨੁਜ ਵਿਚਾਲੇ ਕਈ ਵਾਰ ਤਕਰਾਰ ਵੀ ਹੋਈ। ਸ਼ਨੀਵਾਰ ਰਾਤ ਨੂੰ ਵੀ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਅਨੁਜ ਅਤੇ ਨਿਤਿਨ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਘਟਨਾ ਤੋਂ ਬਾਅਦ ਸੈਂਕੜੇ ਲੋਕ ਬਰੌਲਾ ਪੁਲੀਸ ਚੌਕੀ ਨੇੜੇ ਇਕੱਠੇ ਹੋ ਗਏ। ਗੁੱਸੇ ‘ਚ ਆਏ ਲੋਕਾਂ ਨੇ ਪੁਲਿਸ ਚੌਕੀ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ।
ਮੌਕੇ ‘ਤੇ ਪੁੱਜੀ ਪੁਲੀਸ ਨੇ ਲੋਕਾਂ ਨੂੰ ਉਥੋਂ ਹਟਾਇਆ। ਡੀਸੀਪੀ ਹਰੀਸ਼ ਚੰਦਰ ਨੇ ਪੁਲੀਸ ਚੌਕੀ ਵਿੱਚ ਕਿਸੇ ਵੀ ਤਰ੍ਹਾਂ ਦੀ ਭੰਨਤੋੜ ਤੋਂ ਇਨਕਾਰ ਕੀਤਾ ਹੈ। ਆਪਣੇ ਪਿਤਾ ‘ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਬਦਲਾ ਲੈਣ ਲਈ ਅਨੁਜ ਨੇ ਮਹਿੰਦੀ ਹਸਨ ਨੂੰ ਆਪਣੀ ਬਾਈਕ ਦੇ ਪਿੱਛੇ ਰੱਸੀ ਨਾਲ ਬੰਨ੍ਹ ਕੇ ਪਿੰਡ ਦੇ ਆਲੇ-ਦੁਆਲੇ ਘੁੰਮਾਇਆ। ਇਸ ਨਾਲ ਪੂਰੇ ਪਿੰਡ ਵਿੱਚ ਹੜਕੰਪ ਮੱਚ ਗਿਆ।







