ਫੈਕਟ ਸਮਾਚਾਰ ਸੇਵਾ
ਨੂਹ , ਅਕਤੂਬਰ 3
ਫ਼ਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮਾਮਨ ਨੂੰ ਅੱਜ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਕਾਂਗਰਸੀ ਵਿਧਾਇਕ ਨੂੰ ਨੂਹ ਹਿੰਸਾ ਦੇ ਮਾਮਲੇ ‘ਚ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਅਮਨ-ਕਾਨੂੰਨ ਦੇ ਮੱਦੇਨਜ਼ਰ ਮਾਮਨ ਖ਼ਾਨ ਰਾਤ 8 ਵਜੇ ਜੇਲ੍ਹ ਤੋਂ ਬਾਹਰ ਆਉਣਗੇ। ਮਾਮਨ ਖ਼ਾਨ ਖ਼ਿਲਾਫ਼ ਦਰਜ ਚਾਰ ਐੱਫਆਈਆਰਜ਼ ਵਿੱਚੋਂ ਦੋ ਮਾਮਲਿਆਂ ਵਿਚ ਉਸ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ। ਇਨ੍ਹਾਂ ਚਾਰਾਂ ਮਾਮਲਿਆਂ ਵਿੱਚ ਵਿਧਾਇਕ ਉੱਤੇ 31 ਜੁਲਾਈ ਨੂੰ ਨੂਹ ਦੇ ਬਰਕਾਲੀ ਚੌਕ ਵਿਚ ਹੋਈ ਹਿੰਸਾ ਵਿਚ ਸ਼ਾਮਲ ਦੋਸ਼ੀਆਂ ਨੂੰ ਭੜਕਾਉਣ ਦਾ ਦੋਸ਼ ਹੈ।







