ਨਿਊਜ਼ੀਲੈਂਡ ਦੇ ਇੱਕ ਹੋਸਟਲ ‘ਚ ਅੱਗ ਲੱਗਣ ਕਾਰਨ 6 ਵਿਅਕਤੀਆਂ ਦੀ ਮੌਤ

ਨਿਊਜ਼ੀਲੈਂਡ ਦੇ ਇੱਕ ਹੋਸਟਲ ਵਿੱਚ ਅੱਗ ਲੱਗਣ ਕਾਰਨ ਕਈ ਲੋਕਾਂ ਦੇ ਮਰਨ ਦਾ ਖਦਸ਼ਾ ਹੈ।ਵੈਲਿੰਗਟਨ, ਨਿਊਜ਼ੀਲੈਂਡ ਦੇ ਇੱਕ ਹੋਸਟਲ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ ਛੇ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਅੱਗ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਨੂੰ ਨਿਊਟਾਊਨ ਵਿੱਚ ਲੋਫਰਜ਼ ਲਾਜ ਵਿੱਚ ਲੱਗੀ। ਵੈਲਿੰਗਟਨ ਦੇ ਮੇਅਰ ਟੋਰੀ ਵਹਾਨੌ ਨੇ ਕਿਹਾ ਕਿ ਇਹ ਸੱਚਮੁੱਚ ਇੱਕ ਦੁਖਦਾਈ ਘਟਨਾ ਹੈ,5 ਲੋਕ ਹਸਪਤਾਲ ‘ਚ ਦਾਖਲ ਹਨ, ਜਿਨ੍ਹਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ, ਜਦਕਿ ਬਾਕੀਆਂ ਦਾ ਮੌਕੇ ‘ਤੇ ਇਲਾਜ ਚੱਲ ਰਿਹਾ ਹੈ।ਇਕ ਹੋਰ ਅਧਿਕਾਰੀ ਨੇ ਕਿਹਾ ਕਿ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਸਨੀਕ ਸ਼ਿਫਟ ਵਰਕਰ ਹਨ, ਜਿਸ ਕਾਰਨ ਇਹ ਪਤਾ ਲਗਾਉਣਾ ਔਖਾ ਹੋ ਰਿਹਾ ਹੈ ਕਿ ਅੱਗ ਦੇ ਸਮੇਂ ਇਮਾਰਤ ਵਿੱਚ ਕੌਣ-ਕੌਣ ਸੀ।ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਜਦੋਂ ਉਹ ਇਮਾਰਤ ਤੋਂ ਭੱਜਿਆ ਤਾਂ ਉੱਥੇ ਦੋ ਜਗ੍ਹਾ ਅੱਗ ਲੱਗੀ ਹੋਈ ਸੀ।ਅੱਗ ‘ਚੋਂ ਬਚ ਨਿਕਲਣ ਵਾਲਿਆਂ ਨੂੰ ਨੇੜਲੇ ਨਿਊਟਾਊਨ ਪਾਰਕ ਦੇ ਇੱਕ ਕੇਂਦਰ ਵਿੱਚ ਲਿਜਾਇਆ ਗਿਆ, ਜਿੱਥੇ ਚੈਰਿਟੀਜ਼ ਨੇ ਉਹਨਾਂ ਨੂੰ ਕੰਬਲ, ਕੱਪੜੇ ਅਤੇ ਨਾਸ਼ਤੇ ਦੀ ਸਪਲਾਈ ਕੀਤੀ।

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਕਿਹਾ ਕਿ ਅੱਗ ਬੁਝਾਊ ਦਸਤੇ ਨੇ ਅੰਦਰਲੇ ਲੋਕਾਂ ਨੂੰ ਬਚਾਉਣ ਦੀ ਸਖ਼ਤ ਕੋਸ਼ਿਸ਼ ਕੀਤੀ ਹੈ।ਅੱਗ ਬੁਝਾਉਣ ਵਾਲੇ ਦਸਤੇ ਨੇ ਲੋਕਾਂ ਨੂੰ ਇਮਾਰਤ ਵਿੱਚੋਂ ਬਾਹਰ ਕੱਢਣ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲਈ ਪਿਛਲੇ ਕਈ ਘੰਟਿਆਂ ਤੋਂ ਖੁਦ ਦੀ ਜਾਨ ਦੀ ਪ੍ਰਵਾਹ ਵੀ ਨਹੀਂ ਕੀਤੀ।ਹਿਪਕਿਨਜ਼ ਨੇ ਕਿਹਾ ਕਿ ਉਸ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਅੱਗ ਵਿੱਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ, ਪਰ ਉਹ ਸਮਝਦਾ ਹੈ ਕਿ ਗਿਣਤੀ ਵੱਧ ਹੋ ਸਕਦੀ ਹੈ।ਕਰੀਬ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

Leave a Reply

Your email address will not be published. Required fields are marked *

View in English