ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਕਤੂਬਰ 5
ਨਾਂਦੇੜ ਹਸਪਤਾਲ ’ਚ ਸ਼ੱਕੀ ਮੌਤਾਂ ਦੇ ਮਾਮਲੇ ’ਚ ਡਾਕਟਰ ਸ਼ੰਕਰ ਰਾਓ ਚਵਾਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਿਲੀਵਰੀ ਵਿਭਾਗ ਦੇ ਡੀਨ ਅਤੇ ਡਾਕਟਰ ਦੇ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕੀਤੀ ਗਈ ਹੈ। ਐੱਫ਼.ਆਈ.ਆਰ. ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ 304 ਅਤੇ 34 ਲਗਾਈਆਂ ਗਈਆਂ ਹਨ।
ਦਵਾਈਆਂ ਦੀ ਕਮੀ ਕਾਰਨ ਕਰੀਬ 31 ਮਰੀਜ਼ਾਂ ਦੀ ਮੌਤ ਹੋ ਗਈ ਸੀ। ਹਸਪਤਾਲ ਵਿੱਚ 30 ਸਤੰਬਰ ਤੋਂ 1 ਅਕਤੂਬਰ ਦਰਮਿਆਨ ਨਵਜੰਮੇ ਬੱਚਿਆਂ ਸਮੇਤ ਕਰੀਬ 24 ਮਰੀਜ਼ਾਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਸੱਤ ਹੋਰ ਮਰੀਜ਼ਾਂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ‘ਤੇ ਦਵਾਈਆਂ ਦੀ ਘਾਟ ਅਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ।







