ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਨਵੰਬਰ 23
ਪੁਰਾਣੀ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ’ਚ ਹੁਣ ਕੁੜੀਆਂ ਦੇ ਇੱਲਿਆਂ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਲਈ ਜਾਮਾ ਮਸਜਿਦ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਅਤੇ ਮਸਜਿਦ ਦੇ ਗੇਟ ’ਤੇ ਇਕ ਪੱਟੀ ਵੀ ਲਗਾਈ ਗਈ ਹੈ, ਜਿਸ ’ਤੇ ਲਿਖਿਆ ਗਿਆ ਹੈ ਕਿ ਜਾਮਾ ਮਸਜਿਦ ’ਚ ਲੜਕੀਆਂ ਦਾ ਇਕੱਲਿਆਂ ਦਾਖਲਾ ਮਨ੍ਹਾ ਹੈ। ਇਹ ਪੱਟੀ ਤਿੰਨੋਂ ਗੇਟਾਂ ’ਤੇ ਲੱਗੀਆਂ ਹਨ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਦੁਨੀਆ ਭਰ ’ਚ ਇਸਲਾਮਿਕ ਭਾਈਚਾਰੇ ਦੀਆਂ ਔਰਤਾਂ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਹਨ। ਈਰਾਨ ’ਚ ਵੀ ਉੱਥੋਂ ਦੀਆਂ ਔਰਤਾਂ ਹਿਜਾਬ ਨੂੰ ਲੈ ਕੇ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਜਾਮਾ ਮਸਜਿਦ ਦੇ ਇਸ ਹੁਕਮ ਨੂੰ ਕੱਟੜਪੰਥੀ ਮਾਨਸਿਕਤਾ ਕਰਾਰ ਦਿੰਦਿਆਂ ਇਸ ਦੀ ਆਲੋਚਨਾ ਹੋ ਰਹੀ ਹੈ। ਲੋਕ ਕਹਿ ਰਹੇ ਹਨ ਕਿ ਕੋਈ ਅੱਧੀ ਆਬਾਦੀ ਨਾਲ ਇਸ ਤਰ੍ਹਾਂ ਦਾ ਸਲੂਕ ਕਿਵੇਂ ਕਰ ਸਕਦਾ ਹੈ।







