ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਮਾਰਚ 30
ਰਾਜਧਾਨੀ ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਨਾਲ ਲੱਗਦੇ ਸ਼ਹਿਰਾਂ ਵਿੱਚ ਅਚਾਨਕ ਮੌਸਮ ਬਦਲ ਗਿਆ, ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਪਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਇਸ ਅਚਾਨਕ ਬਦਲਾਅ ਨਾਲ ਗਰਮੀ ਤੋਂ ਰਾਹਤ ਮਿਲੀ, ਪਰ ਧੂੜ ਭਰੀ ਹਨੇਰੀ ਅਤੇ ਉਸ ਤੋਂ ਬਾਅਦ ਆਏ ਮੀਂਹ ਕਾਰਨ ਕੁਝ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਹੋ ਗਿਆ।
ਮੌਸਮ ਵਿਭਾਗ ਦੇ ਅਨੁਸਾਰ 1 ਅਪ੍ਰੈਲ ਨੂੰ ਅਸਮਾਨ ‘ਚ ਬੱਦਲਵਾਈ ਰਹੇਗੀ ਅਤੇ ਤਾਪਮਾਨ 31-33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। 2 ਅਪ੍ਰੈਲ ਨੂੰ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ ਅਤੇ ਵੱਧ ਤੋਂ ਵੱਧ ਤਾਪਮਾਨ 32-34 ਡਿਗਰੀ ਰਹੇਗਾ। ਇਸ ਤੋਂ ਇਲਾਵਾ 3 ਅਪ੍ਰੈਲ ਨੂੰ ਫਿਰ ਬੱਦਲਵਾਈ ਰਹੇਗੀ ਅਤੇ ਦਿਨ ਵੇਲੇ ਹਲਕੀ ਬਾਰਿਸ਼ ਜਾਂ ਬੂੰਦਾ-ਬਾਂਦੀ ਹੋ ਸਕਦੀ ਹੈ। ਇਸ ਸਮੇਂ ਦੌਰਾਨ ਵੱਧ ਤੋਂ ਵੱਧ ਤਾਪਮਾਨ 30-32 ਡਿਗਰੀ ਦੇ ਵਿਚਕਾਰ ਅਤੇ ਘੱਟੋ-ਘੱਟ ਤਾਪਮਾਨ 18-20 ਡਿਗਰੀ ਦੇ ਵਿਚਕਾਰ ਰਹੇਗਾ।







