ਫੈਕਟ ਸਮਾਚਾਰ ਸੇਵਾ
ਅੰਮ੍ਰਿਤਸਰ , ਮਈ 21
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਇਕ ਪਰਵਾਸੀ ‘ਤੇ ਹਮਲਾ ਹੋਇਆ ਹੈ। ਪਰਵਾਸੀ ਦੀ ਇਕ ਵੀਡੀਓ ਬਣਾਈ ਗਈ ਅਤੇ ਇਸਨੂੰ ਵਾਇਰਲ ਵੀ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਉਹ ਹਰਿਮੰਦਰ ਸਾਹਿਬ ਦੇ ਅੰਦਰ ਵੀ ਨਹੀਂ ਗਿਆ ਸੀ ਅਤੇ ਜੋੜਾ ਘਰ ਦੇ ਕੋਲ ਖੜ੍ਹਾ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਵੀਡੀਓ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਧਿਕਾਰੀ ਹਰਪਾਲ ਸਿੰਘ ਇਕ ਪਰਵਾਸੀ ‘ਤੇ ਆਪਣੀ ਜੇਬ ਵਿਚ ਬੀੜੀਆਂ ਰੱਖਣ ਦਾ ਦੋਸ਼ ਲਗਾਉਂਦੇ ਨਜ਼ਰ ਆ ਰਹੇ ਹਨ। ਉਸਨੇ ਪ੍ਰਵਾਸੀ ਨੂੰ ਆਪਣੀ ਜੇਬ ਵਿੱਚ ਰੱਖਿਆ ਤੰਬਾਕੂ ਕੱਢਣ ਲਈ ਕਿਹਾ। ਪਰਵਾਸੀ ਨੇ ਸਪੱਸ਼ਟ ਕਿਹਾ ਕਿ ਉਸ ਕੋਲ ਨਾ ਤਾਂ ਬੀੜੀਆਂ ਹਨ ਹੈ ਅਤੇ ਨਾ ਹੀ ਉਸ ਨੇ ਬੀੜੀ ਪੀਤੀ ਹੈ। ਉਸ ਨੇ ਆਪ ਹੀ ਜੇਬ ਵਿੱਚੋਂ ਤੰਬਾਕੂ ਕੱਢ ਕੇ ਕਿਹਾ ਕਿ ਮੈਂ ਇਹ ਖਾਧਾ ਨਹੀਂ, ਪਰ ਸਿੱਖ ਵਿਅਕਤੀ ਨੇ ਆਸਥਾ ਦੇ ਨਾਂ ‘ਤੇ ਪਰਵਾਸੀ ਨੂੰ ਥੱਪੜ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਉੱਥੋਂ ਭਜਾ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਹਰਬੀਰ ਸੰਧੂ ਨੇ ਇਸ ਘਟਨਾ ਤੋਂ ਇਨਕਾਰ ਕਰਦਿਆਂ ਇਸ ਨੂੰ ਫਰਜ਼ੀ ਵੀਡੀਓ ਕਰਾਰ ਦਿੱਤਾ ਹੈ। ਹਰਬੀਰ ਨੇ ਕਿਹਾ ਕਿ ਇਹ ਕੋਈ ਪੁਰਾਣੀ ਵੀਡੀਓ ਕਲਿੱਪ ਹੋ ਸਕਦੀ ਹੈ, ਇਹ ਕੱਲ੍ਹ ਦੀ ਨਹੀਂ ਹੈ। ਇਹ ਵੀਡੀਓ ਕੱਲ ਦੁਪਹਿਰ 2.30 ਵਜੇ ਦੀ ਦੱਸੀ ਜਾ ਰਹੀ ਹੈ।







