ਡਰੱਗ ਮਾਮਲੇ ‘ਚ ਸਾਬਕਾ MLA ਅਮਰਪਾਲ ਸਿੰਘ ਬੋਨੀ ਅਜਨਾਲਾ SIT ਅੱਗੇ ਹੋਏ ਪੇਸ਼

ਫੈਕਟ ਸਮਾਚਾਰ ਸੇਵਾ

ਪਟਿਆਲਾ , ਦਸੰਬਰ 15

ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਐਸਆਈਟੀ ਅੱਗੇ ਪੇਸ਼ ਹੋਣ ਪੁੱਜੇ ਹਨ। ਬੋਨੀ ਅਜਨਾਲਾ ਨੂੰ ਇਕ ਡਰੱਗ ਮਾਮਲੇ ‘ਚ ਗਠਿਤ ਹੋਈ ਵਿਸ਼ੇਸ਼ ਜਾਂਚ ਕਮੇਟੀ ਨੇ 13 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ। ਪਰ ਉਸ ਤਰੀਕ ‘ਤੇ ਬੋਨੀ ਨਹੀਂ ਪੁੱਜੇ ਜਿਸ ਤੋਂ ਬਾਅਦ ਅੱਜ ਸਵੇਰੇ ਸਾਬਕਾ ਵਿਧਾਇਕ ਅਜਨਾਲਾ ਪਟਿਆਲਾ ਵਿਖੇ ਐੱਸਆਈਟੀ ਮੁਖੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਪੁੱਜੇ ਹਨ।

ਇਸ ਦੌਰਾਨ ਦਫ਼ਤਰ ਦੇ ਬਾਹਰ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ ਅਜਨਾਲਾ ਤੋਂ ਪੁੱਛਗਿੱਛ ਜਾਰੀ ਹੈ। ਇਸ ਤੋਂ ਪਹਿਲਾਂ ਬੋਨੀ ਅਜਨਾਲਾ ਨੂੰ ਸੰਮਨ ਮਿਲਿਆ ਸੀ ਤੇ ਅੱਜ ਪੁੱਜ ਗਏ ਹਨ।

Leave a Reply

Your email address will not be published. Required fields are marked *

View in English