ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਇਤਿਹਾਸ ਰਚ ਦਿੱਤਾ ਹੈ। ਉਹ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਅਥਲੀਟ ਬਣ ਗਿਆ ਹੈ। ਨੀਰਜ ਨੇ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਦੇ ਨੈਸ਼ਨਲ ਅਥਲੈਟਿਕਸ ਸੈਂਟਰ ‘ਚ ਜੈਵਲਿਨ ਥਰੋਅ ਈਵੈਂਟ ‘ਚ 88.17 ਮੀਟਰ ਦੀ ਦੂਰੀ ਨਾਲ ਗੋਲਡ ਮੈਡਲ ‘ਤੇ ਨਿਸ਼ਾਨਾ ਲਗਾਇਆ। ਫਾਈਨਲ ਵਿੱਚ ਕੁੱਲ ਛੇ ਕੋਸ਼ਿਸ਼ਾਂ ਭਾਵ ਰਾਊਂਡ ਹਨ ਅਤੇ ਨੀਰਜ ਨੇ ਦੂਜੇ ਦੌਰ ਵਿੱਚ ਹੀ 88.17 ਮੀਟਰ ਥਰੋਅ ਕੀਤਾ ਸੀ। ਉਦੋਂ ਤੋਂ ਉਹ ਅੰਕ ਸੂਚੀ ਵਿੱਚ ਬੜ੍ਹਤ ਬਰਕਰਾਰ ਰੱਖ ਰਿਹਾ ਸੀ ਅਤੇ ਇਸ ਬੜ੍ਹਤ ਨੂੰ ਅੰਤ ਤੱਕ ਬਰਕਰਾਰ ਰੱਖਿਆ।







