ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ‘ਤੇ ਗੰਨਾ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਫੈਕਟ ਸਮਾਚਾਰ ਸੇਵਾ

ਜਲੰਧਰ , ਨਵੰਬਰ 22

ਗੰਨੇ ਦੇ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਅਦਾ ਕਰਨ ਦੀ ਮੰਗ ਲੈ ਕੇ ਮੰਗਲਵਾਰ ਨੂੰ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਧੰਨੋਵਾਲੀ ਵਿਖੇ ਕਿਸਾਨਾਂ ਵੱਲੋਂ ਦਿੱਤਾ ਗਿਆ ਧਰਨਾ ਬੁੱਧਵਾਰ ਨੂੰ ਦੂਜੇ ਦਿਨ ਵੀ ਜਾਰੀ ਹੈ। ਹਾਲਾਂਕਿ ਸਰਵਿਸ ਲਾਈਨਾਂ ਚੱਲਣ ਕਾਰਨ ਵਾਹਨ ਆ-ਜਾ ਰਹੇ ਹਨ। ਜਲੰਧਰ ਪ੍ਰਸ਼ਾਸਨ ਵੱਲੋਂ ਕਈ ਰੂਟ ਵੀ ਡਾਈਵਰਟ ਕਰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੋਈ ਢੁੱਕਵਾਂ ਫੈਸਲਾ ਨਾ ਲਿਆ ਤਾਂ ਉਹ ਰੇਲ ਮਾਰਗ ਵੀ ਜਾਮ ਕਰਨਗੇ। ਕਿਸਾਨਾਂ ਦੇ ਇਸ ਬਿਆਨ ਕਾਰਨ ਪੁਲਿਸ ਨੇ ਰੇਲਵੇ ਟਰੈਕ ’ਤੇ ਗਸ਼ਤ ਵੀ ਵਧਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਹ ਧਰਨਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ। ਧਰਨੇ ਕਾਰਨ ਸੜਕ ’ਤੇ ਜਾਮ ਲੱਗ ਗਿਆ ਤੇ ਇਸ ਮਾਰਗ ਰਾਹੀਂ ਵੱਖ-ਵੱਖ ਸੂਬਿਆਂ ਤੋਂ ਆਉਣ-ਜਾਣ ਵਾਲਾ ਟ੍ਰੈਫਿਕ ਪੂਰੀ ਤਰ੍ਹਾਂ ਠੱਪ ਹੋ ਗਿਆ। ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਅ। ਮਰੀਜ਼ਾਂ, ਵਿਦਿਆਰਥੀਆਂ, ਔਰਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਬਦਲਵੇਂ ਰਸਤੇ ਲੱਭਦੇ ਰਹੇ ਪਰ ਜਾਮ ’ਚੋ ਨਿਕਲ ਕੇ ਬਦਲਵੇਂ ਰੱਸਤੇ ਤੱਕ ਜਾਣਾ ਵੀ ਮੁਸ਼ਕਲ ਹੋ ਗਿਆ ਸੀ। ਹਾਲਤ ਇਹ ਹੋ ਗਈ ਕਿ ਲੰਬੇ ਜਾਮ ਕਾਰਨ ਘੰਟਿਆ ਬੱਧੀ ਲੋਕ ਆਪਣੀ ਮੰਜ਼ਿਲ ਵੱਲ ਜਾਣ ਲਈ ਪਰੇਸ਼ਾਨ ਹੁੰਦੇ ਰਹੇ।

Leave a Reply

Your email address will not be published. Required fields are marked *

View in English