ਚੰਡੀਗੜ੍ਹ-ਲੁਧਿਆਣਾ ਬਾਈਪਾਸ ‘ਤੇ ਮਰੀ ਗਾਂ ਨਾਲ ਕਾਰ ਦੀ ਟੱਕਰ ਵਿੱਚ ਚੀਫ਼ ਇੰਜੀਨੀਅਰ ਦੀ ਮੌਤ

ਸਮਰਾਲਾ : ਆਏ ਦਿਨ ਹੋ ਰਹੇ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਇਸੇ ਤਰਾਂ ਅੱਜ ਦੇਰ ਸ਼ਾਮ ਸਮਰਾਲਾ ਵਿਖੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਤੇ ਮਰੀ ਹੋਈ ਅਵਾਰਾ ਗਾਂ ਦੀ ਵਜ੍ਹਾ ਨਾਲ ਹੋਇਆ ਭਿਆਨਕ ਸੜਕ ਹਾਦਸਾ ਜਿਸ ਵਿੱਚ ਪਹਿਲਾਂ ਤਾਂ ਇਕ ਡਸਟਰ ਕਾਰ ਟਕਰਾਈ ਜਿਸ ਵਿੱਚ ਸਵਾਰ ਵਿਅਕਤੀ ਦਾ ਸ਼ਰੀਰਿਕ ਨੁਕਸਾਨ ਨਹੀਂ ਹੋਇਆ ਪਰ ਉਸਦੀ ਕਾਰ ਦਾ ਕਾਫੀ ਨੁਕਸਾਨ ਹੋਇਆ। ਪਰ ਕੁਝ ਸਮਾਂ ਬਾਅਦ ਇਕ ਹੋਰ ਮੋਹਾਲੀ ਸਾਈਡ ਤੋਂ ਆਉਂਦੀ ਹੋਈ ਕਾਰ ਉਸ ਮਰੀ ਹੋਈ ਗਾਂ ਨਾਲ ਟਕਰਾਈ ਗਈ ਟੱਕਰ ਇੰਨੀ ਭਿਆਨਕ ਸੀ ਕੇ ਕਾਰ ਵਿਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਿਸ ਦਾ ਨਾਮ ਅਮਿੰਦਰਪਾਲ ਸਿੰਘ ਦਿਲਾਵਰੀ ਦੱਸਿਆ ਜਾ ਰਿਹਾ ਹੈ ਜੋ ਕਿ ਬੁੱਢੇ ਆਲ ਸ਼ੂਗਰ ਮਿੱਲ ਵਿਚ ਚੀਫ਼ ਇੰਜੀਨੀਅਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਮਿੰਦਰਪਾਲ ਸਿੰਘ ਆਪਣੇ ਘਰ ਮੌਹਾਲੀ ਤੋਂ ਬੁੱਢੇਵਾਲ ਸ਼ੂਗਰ ਮਿੱਲ ਵਿਚ ਜਾ ਰਿਹਾ ਸੀ ਰਸਤੇ ਵਿਚ ਉਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।

ਮੌਕੇ ਤੇ ਮੌਜੂਦ ਰਣਜੀਤ ਕੌਰ ਵਾਸੀ ਸਮਰਾਲਾ ਦੱਸਿਆ ਉਹ ਚੰਡੀਗੜ੍ਹ ਤੋਂ ਸਮਰਾਲਾ ਵਿਖੇ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕੇ ਮਰੀ ਹੋਈ ਗਾਂ ਦੇ ਨਾਲ ਇੱਕ ਕਾਰ ਟਕਰਾਈ ਕਾਰ ਨੇ ਤਿੰਨ ਚਾਰ ਪਲਟੀਆ ਖਾਦੀਆ ਜਦੋਂ ਉਹਨਾਂ ਨੇ ਕਾਰ ਵਿਚ ਦੇਖਿਆ ਤਾਂ ਇੱਕ ਵਿਅਕਤੀ ਕਾਰ ਵਿਚ ਸੀ ਜਿਸਦੇ ਸਾਹ ਚਲਦੇ ਸਨ ਰਾਹ ਜਾਂਦੇ ਲੋਕਾਂ ਦੀ ਮਦਦ ਨਾਲ ਗੱਡੀ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਐਮਬੂਲੈਸ ਦੀ ਮਦਦ ਨਾਲ ਭੇਜ ਦਿੱਤਾ ਰਣਜੀਤ ਕੌਰ ਨੇ ਦੱਸਿਆ ਕਿ ਇਹ ਸਾਰਾ ਹਾਦਸਾ ਉਸ ਮਰੀ ਹੋਈ ਗਾਂ ਦੀ ਵਜਾ ਨਾਲ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਵਾਰਾ ਪਸ਼ੂਆਂ ਹੱਲ ਕੀਤਾ ਜਾਵੇ।

ਕ੍ਰਿਸ਼ਨ ਗੋਪਾਲ ਐਕਸੀਡੈਂਟ ਵਿੱਚ ਇਸ ਦੀ ਵੀ ਕਾਰ ਨੁਕਸਾਨੀ ਗਈ

ਸਰਕਾਰੀ ਹਸਪਤਾਲ ਦੀ ਡਾਕਟਰ ਸੰਚਾਰੀ ਸਾਹ ਨੇ ਦੱਸਿਆ ਕਿ ਉਹਨਾਂ ਨੂੰ ਰੋੜ ਐਕਸੀਰੈਂਟ ਦੇ ਸੰਬੰਧ ਵਿੱਚ ਅਮਿੰਦਰਪਾਲ ਸਿੰਘ ਦੇ ਵਿਅਕਤੀ ਨੂੰ ਲਿਆਂਦਾ ਗਿਆ ਜਿਸਦੀ ਕਿ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਿਨ੍ਹਾਂ ਦੀ ਕਾਰ ਦਾ ਐਕਸੀਡੇਂਟ ਰੋਡ ਤੇ ਮਰੀ ਹੋਈ ਗਾਂ ਨਾਲ ਹੋਇਆ ਸੀ ਉਨ੍ਹਾਂ ਦੀ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *

View in English