ਕੋਲਕਾਤਾ ‘ਚ ਵਿਕਿਆ ਸਭ ਤੋਂ ਮਹਿੰਗਾ ਟਮਾਟਰ, ਜਾਣੋ ਦੂਜੇ ਸ਼ਹਿਰਾਂ ਦਾ ਹਾਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਜੁਲਾਈ 5

ਇਨ੍ਹੀਂ ਦਿਨੀਂ ਦੇਸ਼ ‘ਚ ਟਮਾਟਰ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਜੋ ਕੁਝ ਹਫ਼ਤੇ ਪਹਿਲਾਂ 40 ਤੋਂ 50 ਰੁਪਏ ਕਿਲੋ ਵਿਕ ਰਿਹਾ ਸੀ, ਹੁਣ 130 ਤੋਂ 150 ਰੁਪਏ ਕਿਲੋ ਹੋ ਗਿਆ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਭਾਰਤ ਦੇ ਪ੍ਰਮੁੱਖ ਮਹਾਨਗਰਾਂ ‘ਚ ਟਮਾਟਰ ਦੀ ਖੁਦਰਾ ਕੀਮਤ 155 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਕੋਲਕਾਤਾ ਵਿੱਚ ਟਮਾਟਰ ਦੀ ਸਭ ਤੋਂ ਵੱਧ ਕੀਮਤ ਦਰਜ ਕੀਤੀ ਗਈ ਜਿੱਥੇ ਟਮਾਟਰ 148 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ।

ਦੂਜੇ ਮੈਟਰੋ ਸ਼ਹਿਰਾਂ ‘ਚ ਅਜੇ ਵੀ ਟਮਾਟਰ ਦੀਆਂ ਕੀਮਤਾਂ 58-148 ਰੁਪਏ
ਕਿਲੋ ਦੇ ਵਿਚਾਲੇ ਹੈ। ਕੋਲਕਾਤਾ ਵਿੱਚ ਸਭ ਤੋਂ ਵੱਧ 148 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮੁੰਬਈ ਵਿੱਚ ਸਭ ਤੋਂ ਘੱਟ 58 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਦਿੱਲੀ ਅਤੇ ਚੇਨਈ ਵਿੱਚ ਟਮਾਟਰ ਦੀਆਂ ਕੀਮਤਾਂ 110 ਰੁਪਏ ਪ੍ਰਤੀ ਕਿਲੋ ਅਤੇ 117 ਰੁਪਏ ਪ੍ਰਤੀ ਕਿਲੋਗ੍ਰਾਮ ਹਨ, ਹਾਲਾਂਕਿ ਇਹ ਬਦਲਾਅ ਦੇ ਅਧੀਨ ਹਨ।

Leave a Reply

Your email address will not be published. Required fields are marked *

View in English