ਕੁੱਲੂ-ਅੰਮ੍ਰਿਤਸਰ ਵਿਚਾਲੇ ਹਵਾਈ ਸੇਵਾ 1 ਅਕਤੂਬਰ ਤੋਂ ਸ਼ੁਰੂ

ਫੈਕਟ ਸਮਾਚਾਰ ਸੇਵਾ

ਕੁੱਲੂ , ਸਤੰਬਰ 22

ਜ਼ਿਲ੍ਹਾ ਕੁੱਲੂ ਸਥਿਤ ਭੁੰਤਰ ਏਅਰਪੋਰਟ ਤੋਂ 1 ਅਕਤੂਬਰ ਤੋਂ ਏਅਰ ਇੰਡੀਆ ਦਾ ਜਹਾਜ਼ ਅੰਮ੍ਰਿਤਸਰ ਲਈ ਉਡਾਣ ਭਰੇਗਾ। ਅਲਾਇੰਸ ਏਅਰ ਹਵਾਈ ਸੇਵਾ ਦਾ ਇਹ ਜਹਾਜ਼ ਹਫਤੇ ਦੇ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਕੁੱਲੂ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਕੁੱਲੂ ਲਈ ਉਡਾਣ ਭਰੇਗਾ। ਭੁੰਤਰ ਏਅਰਪੋਰਟ ਤੋਂ ਜਹਾਜ਼ ਅੰਮ੍ਰਿਤਸਰ ਲਈ ਪਹਿਲੀ ਅਕਤੂਬਰ ਨੂੰ ਸਵੇਰੇ ਅੱਠ ਵੱਜ ਕੇ 10 ਮਿੰਟ ’ਤੇ ਉਡਾਣ ਭਰੇਗਾ ਜਦਕਿ ਅੰਮ੍ਰਿਤਸਰ ਤੋਂ ਨੌ ਵੱਜ ਕੇ 20 ਮਿੰਟ ’ਤੇ ਕੁੱਲੂ ਲਈ ਉਡਾਣ ਭਰੇਗਾ।

Leave a Reply

Your email address will not be published. Required fields are marked *

View in English