ਇਸ ਤਰ੍ਹਾਂ ਖਾਣਾ ਬਣਾਉਣ ਨਾਲ ਮਿਲਣਗੇ ਕਈ ਪੋਸ਼ਕ ਤੱਤ

ਜਸਵਿੰਦਰ ਕੌਰ

ਨਵੰਬਰ 8

ਭੋਜਨ ਹੀ ਜੀਵਨ ਦਾ ਆਧਾਰ ਹੈ। ਅਸੀਂ ਜੋ ਖਾਂਦੇ ਹਾਂ ਉਸ ਦਾ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਇਸੇ ਲਈ ਲੋਕ ਅਕਸਰ ਸਿਹਤਮੰਦ ਰਹਿਣ ਲਈ ਵੱਖ-ਵੱਖ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਨ। ਇਹ ਵਿਟਾਮਿਨ ਅਤੇ ਖਣਿਜਾਂ ਸਮੇਤ ਬਹੁਤ ਸਾਰੇ ਪੌਸ਼ਟਿਕ ਤੱਤਾਂ ਦਾ ਇੱਕ ਸਰੋਤ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਸਿਹਤਮੰਦ ਭੋਜਨ ਨੂੰ ਵੀ ਸਹੀ ਤਰੀਕੇ ਨਾਲ ਨਾ ਪਕਾਇਆ ਜਾਵੇ ਤਾਂ ਇਹ ਭੋਜਨ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਕਰ ਦਿੰਦਾ ਹੈ। ਆਓ ਤੁਹਾਨੂੰ ਖਾਣਾ ਬਣਾਉਣ ਦੇ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਦੇ ਹਾਂ, ਜਿਸ ਨਾਲ ਇਸ ਵਿਚ ਮੌਜੂਦ ਪੋਸ਼ਕ ਤੱਤ ਬਰਕਰਾਰ ਰਹਿਣ।

ਛਿਲਕਿਆਂ ਨਾਲ ਪਕਾਓ

ਅਕਸਰ ਲੋਕ ਖਾਣਾ ਬਣਾਉਂਦੇ ਸਮੇਂ ਛਿਲਕਿਆਂ ਨੂੰ ਉਤਾਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਬਜ਼ੀ ਦੇ ਜ਼ਿਆਦਾਤਰ ਪੋਸ਼ਕ ਤੱਤ ਇਸਦੇ ਛਿਲਕਿਆਂ ਵਿੱਚ ਮੌਜੂਦ ਹੁੰਦੇ ਹਨ। ਇਸ ਲਈ ਜਿੱਥੋਂ ਤੱਕ ਹੋ ਸਕੇ, ਸਬਜ਼ੀ ਨੂੰ ਛਿਲਕਿਆਂ ਨਾਲ ਪਕਾਓ। ਹਾਲਾਂਕਿ ਇਸਨੂੰ ਪਕਾਉਣ ਤੋਂ ਪਹਿਲਾਂ ਇਸਨੂੰ ਚੰਗੀ ਤਰ੍ਹਾਂ ਧੋਣਾ ਨਾ ਭੁੱਲੋ।

ਜ਼ਿਆਦਾ ਪਕਾਉਣ ਤੋਂ ਬਚੋ

ਜਦੋਂ ਤੁਸੀਂ ਖਾਣਾ ਬਣਾ ਰਹੇ ਹੋ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਭੋਜਨ ਜ਼ਿਆਦਾ ਪਕਾਉਣ ਤੋਂ ਬਚੋ। ਕੁਝ ਲੋਕ ਲੰਬੇ ਸਮੇਂ ਤੱਕ ਖਾਣਾ ਪਕਾਉਂਦੇ ਹਨ, ਜਦਕਿ ਅਜਿਹਾ ਕਰਨਾ ਘਾਤਕ ਹੈ। ਇਸ ਕਾਰਨ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਵਾਧੂ ਗੈਸ ਵੀ ਖਰਚ ਹੁੰਦੀ ਹੈ। ਇਸ ਲਈ ਆਪਣੇ ਭੋਜਨ ਨੂੰ ਜ਼ਿਆਦਾ ਨਾ ਪਕਾਓ।

ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਨਾ ਕਰੋ

ਇਹ ਵੀ ਇੱਕ ਮਹੱਤਵਪੂਰਨ ਪਹਿਲੂ ਹੈ ਜਿਸਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕੁਝ ਲੋਕ ਖਾਣਾ ਬਣਾਉਣ ਸਮੇਂ ਬਹੁਤ ਜ਼ਿਆਦਾ ਪਾਣੀ ਦੀ ਵਰਤੋਂ ਕਰਦੇ ਹਨ, ਪਰ ਅਜਿਹਾ ਕਰਨ ਨਾਲ ਸਬਜ਼ੀਆਂ ਵਿਚਲੇ ਜ਼ਿਆਦਾਤਰ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਅਸਲ ਵਿੱਚ ਜਦੋਂ ਤੁਸੀਂ ਜ਼ਿਆਦਾ ਪਾਣੀ ਵਿੱਚ ਖਾਣਾ ਬਣਾ ਰਹੇ ਹੋ, ਤਾਂ ਵਾਧੂ ਪਾਣੀ ਨੂੰ ਓਬਜ਼ਰਬ ਕਰਨ ਲਈ ਓਵਰਕੁਕਿੰਗ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਾਣੀ ਦੇ ਨਾਲ ਭਾਫ਼ ਬਣ ਜਾਂਦੇ ਹਨ। ਇਸ ਲਈ ਭੋਜਨ ਨੂੰ ਘੱਟ ਤੋਂ ਘੱਟ ਪਾਣੀ ਵਿੱਚ ਪਕਾਉਣਾ ਚਾਹੀਦਾ ਹੈ।

ਸਟੀਮਿੰਗ ਦੀ ਵਰਤੋਂ ਕਰੋ

ਹਾਲਾਂਕਿ ਖਾਣਾ ਪਕਾਉਣ ਦੇ ਕਈ ਤਰੀਕੇ ਹਨ, ਪਰ ਜੇਕਰ ਤੁਸੀਂ ਆਪਣੀਆਂ ਸਬਜ਼ੀਆਂ ਦੇ ਪੌਸ਼ਟਿਕ ਤੱਤ ਬਰਕਰਾਰ ਰੱਖਣਾ ਚਾਹੁੰਦੇ ਹੋ, ਤਾਂ ਸਟੀਮਿੰਗ ਵਿਧੀ ਨਾਲ ਪਕਾਉਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਕੁਝ ਲੋਕ ਟੈਸਟ ਲਈ ਤਲੇ ਹੋਏ ਭੋਜਨ ਦਾ ਸੇਵਨ ਕਰਦੇ ਹਨ, ਪਰ ਇਸ ਦਾ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

Leave a Reply

Your email address will not be published. Required fields are marked *

View in English