ਫੈਕਟ ਸਮਾਚਾਰ ਸੇਵਾ
ਨਵੰਬਰ 21
ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੇ ਘਰ ਨੂੰ ਸ਼ਾਨਦਾਰ ਦਿੱਖ ਦੇਣ ਲਈ ਵੂਡਨ ਫਲੋਰਿੰਗ ਕਰਵਾਉਂਦੇ ਹਨ। ਬੇਸ਼ੱਕ ਲੱਕੜ ਦਾ ਫਰਸ਼ ਵਧੀਆ ਲੱਗਦਾ ਹੈ, ਪਰ ਇਸ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਬਹੁਤ ਸਾਰੇ ਲੋਕ ਲੱਕੜ ਦੇ ਫਰਸ਼ ਨੂੰ ਸਾਫ਼ ਕਰਦੇ ਹਨ, ਪਰ ਸਮੇਂ ਦੇ ਨਾਲ ਉਹਨਾਂ ਦਾ ਫਰਸ਼ ਖਰਾਬ ਹੋਣ ਲੱਗਦਾ ਹੈ ਜਾਂ ਆਪਣੀ ਚਮਕ ਗੁਆ ਦਿੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਲੱਕੜ ਦੇ ਫਰਸ਼ ਦੀ ਸਫ਼ਾਈ ਕਰਦੇ ਸਮੇਂ ਅਸੀਂ ਕੁਝ ਛੋਟੀਆਂ-ਛੋਟੀਆਂ ਗ਼ਲਤੀਆਂ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਆਓ ਤੁਹਾਨੂੰ ਲੱਕੜ ਦੇ ਫਰਸ਼ ਦੀ ਸਫਾਈ ਨਾਲ ਜੁੜੀਆਂ ਕੁਝ ਅਜਿਹੀਆਂ ਗਲਤੀਆਂ ਬਾਰੇ ਦੱਸਦੇ ਹਾਂ :
ਨਿਯਮਤ ਸਫਾਈ ਦੀ ਅਣਦੇਖੀ
ਬਹੁਤ ਸਾਰੇ ਲੋਕ ਹਨ ਜੋ ਲੱਕੜ ਦੇ ਫਰਸ਼ ਨੂੰ ਨਿਯਮਤ ਤੌਰ ‘ਤੇ ਸਾਫ਼ ਨਹੀਂ ਕਰਦੇ ਹਨ। ਜਦੋਂ ਕਿ ਇਸ ਦੀ ਸਾਂਭ-ਸੰਭਾਲ ਦੀ ਵੀ ਲੋੜ ਹੈ। ਲੱਕੜ ਦੇ ਫਰਸ਼ ‘ਤੇ ਇਕੱਠੀ ਹੋਈ ਧੂੜ ਅਤੇ ਗੰਦਗੀ ਨੂੰ ਹਟਾਉਣ ਲਈ ਝਾੜੂ ਲਗਾਉਣਾ ਜਾਂ ਵੈਕਿਊਮ ਕਰਨਾ ਸਹੀ ਰਹਿੰਦਾ ਹੈ। ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਫਰਸ਼ ਖਰਾਬ ਹੋ ਸਕਦਾ ਹੈ।
ਤੇਜ਼ ਕੈਮੀਕਲਸ ਦੀ ਵਰਤੋਂ ਕਰਨਾ
ਲੱਕੜ ਦੇ ਫਰਸ਼ ਨੂੰ ਚਮਕਾਉਣ ਲਈ ਅਸੀਂ ਅਕਸਰ ਤੇਜ਼ ਰਸਾਇਣਾਂ ਦੀ ਵਰਤੋਂ ਕਰਦੇ ਹਾਂ। ਪਰ ਬਲੀਚ ਜਾਂ ਅਮੋਨੀਆ ਵਰਗੇ ਕਠੋਰ ਰਸਾਇਣ ਫਲੋਰ ਫਿਨਿਸ਼ ਅਤੇ ਲੱਕੜ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਜਦੋਂ ਵੀ ਤੁਸੀਂ ਲੱਕੜ ਦੇ ਫਰਸ਼ ਨੂੰ ਸਾਫ਼ ਕਰਦੇ ਹੋ, ਤਾਂ ਅਜਿਹੇ ਉਤਪਾਦਾਂ ਦੀ ਵਰਤੋਂ ਕਰੋ ਜੋ ਲੱਕੜ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ।
ਗੰਦੇ ਟੂਲਜ਼ ਦੀ ਵਰਤੋਂ ਕਰਨਾ
ਜਦੋਂ ਤੁਸੀਂ ਲੱਕੜ ਦੇ ਫਰਸ਼ ਦੀ ਸਫਾਈ ਕਰ ਰਹੇ ਹੋਵੋ ਤਾਂ ਤੁਹਾਡੇ ਵਲੋਂ ਵਰਤੇ ਜਾਣ ਵਾਲੇ ਸਾਧਨਾਂ ਦਾ ਵੀ ਕਾਫੀ ਪ੍ਰਭਾਵ ਹੁੰਦਾ ਹੈ। ਜੇਕਰ ਤੁਸੀਂ ਲੱਕੜ ਦੇ ਫਰਸ਼ ਨੂੰ ਸਾਫ਼ ਕਰਦੇ ਸਮੇਂ ਗੰਦੇ ਪੋਚੇ ਜਾਂ ਕੱਪੜੇ ਦੀ ਵਰਤੋਂ ਕਰਦੇ ਹੋ, ਤਾਂ ਫਰਸ਼ ਨੂੰ ਸਾਫ਼ ਕਰਨ ਦੀ ਬਜਾਏ, ਇਹ ਹੋਰ ਵੀ ਗੰਦਾ ਕਰਦਾ ਹੈ। ਇੰਨਾ ਹੀ ਨਹੀਂ, ਇਸ ਨਾਲ ਸਤ੍ਹਾ ‘ਤੇ ਸਕ੍ਰੈਚ ਵੀ ਪੈ ਸਕਦੇ ਹਨ।
ਤੁਰੰਤ ਸਫਾਈ ਨਾ ਕਰਨਾ
ਇਹ ਇੱਕ ਛੋਟੀ ਜਿਹੀ ਗਲਤੀ ਹੈ, ਪਰ ਇਸਦਾ ਤੁਹਾਡੇ ਲੱਕੜ ਦੇ ਫਰਸ਼ ‘ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਣਜਾਣੇ ‘ਚ ਕੋਈ ਚੀਜ਼ ਫਰਸ਼ ‘ਤੇ ਡਿੱਗ ਜਾਂਦੀ ਹੈ ਅਤੇ ਅਸੀਂ ਉਸ ਨੂੰ ਤੁਰੰਤ ਸਾਫ ਨਹੀਂ ਕਰਦੇ। ਪਰ ਅਜਿਹਾ ਕਰਨ ਨਾਲ ਇਹ ਗੰਦਗੀ ਲੱਕੜ ਵਿੱਚ ਓਬਜ਼ਰਬ ਹੋ ਜਾਂਦੀ ਹੈ, ਜਿਸ ਨਾਲ ਉਸ ‘ਤੇ ਸਥਾਈ ਧੱਬੇ ਪੈ ਜਾਂਦੇ ਹਨ ਜਾਂ ਇਹ ਲੱਕੜ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲਈ ਜੇਕਰ ਗਲਤੀ ਨਾਲ ਫਰਸ਼ ‘ਤੇ ਕੋਈ ਚੀਜ਼ ਡਿੱਗ ਜਾਂਦੀ ਹੈ, ਤਾਂ ਤੁਰੰਤ ਨਰਮ ਅਤੇ ਗਿੱਲੇ ਕੱਪੜੇ ਨਾਲ ਉਸ ਗੰਦਗੀ ਨੂੰ ਪੂੰਝ ਲਓ।







