WhatsApp ਸੇਵਾਵਾਂ ਵਿਸ਼ਵ ਭਰ ’ਚ ਹੋਈਆਂ ਬਹਾਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਅਪ੍ਰੈਲ 4

ਮੈਟਾ ਦੀ ਮਲਕੀਅਤ ਵਾਲੇ ਵਟਸਐਪ ਅਤੇ ਇੰਸਟਾਗ੍ਰਾਮ ’ਤੇ ਦੁਨੀਆਂ ਭਰ ਵਿਚ ਸੇਵਾਵਾਂ ਬਹਾਲ ਹੋ ਗਈਆਂ ਹਨ।

ਬੀਤੀ ਰਾਤ ਵਟਸਐਪ ਤੇ ਇੰਸਟਾਗ੍ਰਾਮ ਸੇਵਾਵਾਂ ਪ੍ਰਭਾਵਤ ਹੋਈਆਂ ਸਨ। ਰਾਤ 11.45 ਵਜੇ ਤੋਂ ਦੁਨੀਆਂ ਭਰ ਵਿਚ ਯੂਜ਼ਰਜ਼ ਨੇ ਸੋਸ਼ਲ ਮੀਡੀਆ ’ਤੇ ਇਹ ਪੋਸਟਾਂ ਪਾਈਆਂ ਕਿ ਉਹਨਾਂ ਨੂੰ ਵਟਸਐਪ ਤੇ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਹੁਣ ਇਹ ਸੇਵਾਵਾ ਬਹਾਲ ਹੋ ਗਈਆਂ ਹਨ।

Leave a Reply

Your email address will not be published. Required fields are marked *

View in English