PSEB : ਹੜ੍ਹ ਕਾਰਨ ਰੱਦ ਹੋਈਆਂ ਪ੍ਰੀਖਿਆਵਾਂ ਹੁਣ 24 ਜੁਲਾਈ ਤੋਂ 1 ਅਗਸਤ ਤਕ

ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਜਿਸ ਕਰਕੇ ਸਿੱਖਿਆ ਪ੍ਰਣਾਲੀ ਉੱਤੇ ਵੀ ਕਾਫੀ ਅਸਰ ਪਿਆ ਹੈ। ਪੰਜਾਬ ‘ਚ ਹੋਈ ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਦੀ ਸਥਿਤੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 15 ਜੁਲਾਈ ਤੱਕ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਪ੍ਰੀਖਿਆਵਾਂ 24 ਜੁਲਾਈ ਤੋਂ 1 ਅਗਸਤ ਤੱਕ ਆਯੋਜਿਤ ਕੀਤੀਆਂ ਜਾਣਗੀਆਂ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਕਲਾਸ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ, ਜਿਸ ਵਿੱਚ 24 ਨੂੰ ਵਿਗਿਆਨ, 25 ਨੂੰ ਗਣਿਤ, 26 ਨੂੰ ਕੰਪਿਊਟਰ ਸਾਇੰਸ, 27 ਨੂੰ ਦੂਜੀ ਭਾਸ਼ਾ ਪੰਜਾਬੀ/ਹਿੰਦੀ/ਉਰਦੂ, 28 ਜੁਲਾਈ ਨੂੰ ਸਿਹਤ ਅਤੇ ਸਰੀਰਿਕ ਸਿੱਖਿਆ ਤੇ 1 ਅਗਸਤ ਨੂੰ ਇਲੈਕਟਿਵ ਸਬਜੈਕਟ ਦੀ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ।

Leave a Reply

Your email address will not be published. Required fields are marked *

View in English