ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਕਤੂਬਰ 1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 1 ਅਕਤੂਬਰ ਨੂੰ ਭਾਰਤ ਵਿਚ 5 ਜੀ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਨਰਿੰਦਰ ਮੋਦੀ ਦੇਸ਼ ‘ਚ ਅੱਜ 5ਜੀ ਸੇਵਾ ਸ਼ੁਰੂ ਕਰਨ ਲਈ ਤਿਆਰ ਹਨ। 5ਜੀ ਸੇਵਾ ਅੱਜ ਸਵੇਰੇ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਆਈ.ਐੱਮ.ਸੀ. ਪ੍ਰੋਗਰਾਮ ‘ਚ ਅਧਿਕਾਰਤ ਤੌਰ ‘ਤੇ ਲਾਂਚ ਕੀਤੀ ਜਾਵੇਗੀ।
ਇਸ ਮੌਕੇ ਰਿਲਾਇੰਸ ਇੰਡਸਟੀਰਜ ਦੇ ਚੇਅਰਮੈਨ ਮੁਕੇਸ਼ ਅੰਬਾਨੀ, ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਭਾਰਤੀ ਅਤੇ ਵੋਡਾਫੋਨ ਇੰਡੀਆ ਦੇ ਕੁਮਾਰ ਮੰਗਲਮ ਬਿਰਲਾ ਵੀ ਮੌਜੂਦ ਰਹਿਣਗੇ । ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ, ਬੇਂਗਲੁਰੂ ਦੀ ਮੈਟਰੋ, ਕਾਂਡਲਾ ਪੋਰਟ ਅਤੇ ਭੋਪਾਲ ਦੀ ਸਮਾਰਟ ਸਿਟੀ ਵਿਚ 5 ਜੀ ਸੇਵਾ ਸ਼ੁਰੂ ਹੋ ਸਕਦੀ ਹੈ।







