Oh My God ਦੇ ਟੀਜ਼ਰ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਨੂੰ ਮਿਲੀ ਵੱਡੀ ਚਿਤਾਵਨੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਜੁਲਾਈ 10

ਅਕਸ਼ੈ ਕੁਮਾਰ ਜਲਦ ਹੀ ਆਪਣੀ ਆਉਣ ਵਾਲੀ ਫਿਲਮ ‘ਓਹ ਮਾਈ ਗੌਡ 2’ ਲਈ ਤਿਆਰ ਹਨ। ਇਸ ਫਿਲਮ ਦੇ ਪਹਿਲੇ ਪੋਸਟਰ ਤੋਂ ਬਾਅਦ ਅਕਸ਼ੈ ਕੁਮਾਰ ਨੇ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ, ਜਿਸ ਵਿੱਚ ਉਹ ਸ਼ਿਵ ਸ਼ੰਕਰ ਦੇ ਰੂਪ ਵਿੱਚ ਨਜ਼ਰ ਆਏ।

‘ਓ ਮਾਈ ਗੌਡ 2’ ਦੇ ਪੋਸਟਰ ਦੇ ਨਾਲ ਹੀ ਮੇਕਰਸ ਨੇ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ ਪਰ ਹੁਣ ਇਸ ਮੋਸਟ ਵੇਟਿਡ ਫਿਲਮ ਦੇ ਟੀਜ਼ਰ ਤੋਂ ਪਹਿਲਾਂ ਹੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਖਿਲਾੜੀ ਕੁਮਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਅਕਸ਼ੈ ਕੁਮਾਰ ਦੀ ਫਿਲਮ ‘ਓ ਮਾਈ ਗੌਡ 2’ ਦਾ ਟੀਜ਼ਰ 11 ਜੁਲਾਈ ਨੂੰ ਰਿਲੀਜ਼ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਯੂਜ਼ਰਜ਼ ਨੇ ਅੱਕੀ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਹੁਣ ਤੱਕ ਆਦਿਪੁਰਸ਼ ਤੋਂ ਲੈ ਕੇ ਬ੍ਰਹਮਾਸਤਰ ਤਕ ਕਈ ਫਿਲਮਾਂ ‘ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲੱਗੇ ਹਨ। ਅਕਸ਼ੈ ਕੁਮਾਰ ਦੀ ਫਿਲਮ ‘ਓ ਮਾਈ ਗੌਡ 2’ ਦੇ ਮੋਸ਼ਨ ਪੋਸਟਰ ‘ਚ ਉਨ੍ਹਾਂ ਨੂੰ ਸ਼ਿਵਾਏ ਦੇ ਰੂਪ ‘ਚ ਦੇਖ ਕੇ ਲੋਕਾਂ ਨੇ ਅਦਾਕਾਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣ ਅਤੇ ਸਨਾਤਨ ਧਰਮ ਨੂੰ ਧਿਆਨ ‘ਚ ਰੱਖਦੇ ਹੋਏ ਟੀਜ਼ਰ ਰਿਲੀਜ਼ ਕਰਨ ਦੀ ਸਲਾਹ ਦਿੱਤੀ ਹੈ।

Leave a Reply

Your email address will not be published. Required fields are marked *

View in English