ਫੈਕਟ ਸਮਾਚਾਰ ਸੇਵਾ
ਸੰਗਰੂਰ , ਅਗਸਤ 1
ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਮਲੌਟ ਦੇ ਨਜ਼ਦੀਕ ਪਿੰਡ ਸਰਾਵਾਂ ਬੋਦਲਾ ਵਿਖੇ ਅੱਜ ਸਵੇਰ ਵੇਲੇ ਐਨ ਆਈ ਏ ਆਰ ਕੇ ਮੀਨਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦੀ ਰੇਡ ਸਤਨਾਮ ਸਿੰਘ ਪੁੱਤਰ ਹਰਬੰਸ ਪਾਲ ਸਿੰਘ ਦੇ ਘਰ ਪਈ ਹੈ। ਟੀਮ ਵਲੋਂ ਜਾਂਚ ਕੀਤੀ ਗਈ। ਕਰੀਬ ਢਾਈ ਘੰਟੇ ਚਲੀ ਜਾਂਚ ਕਰਨ ਤੋਂ ਬਾਅਦ ਸਤਨਾਮ ਸਿੰਘ ਦਾ ਮੋਬਾਈਲ ਨਾਲ ਲੈ ਗਏ ਆਏ 7 ਅਗਸਤ ਨੂੰ ਦਿੱਲੀ ਪਹੁੰਚਣ ਦਾ ਨੋਟਿਸ ਦੇ ਕੇ ਚਲੇ ਗਏ।
ਐੱਨਆਈਏ ਦੀ ਟੀਮ ਵਲੋਂ ਅੱਜ ਸਵੇਰੇ ਮਲੋਟ ਦੇ ਨਜ਼ਦੀਕ ਪਿੰਡ ਸਰਾਵਾਂ ਬੋਦਲਾ ਵਿਖੇ ਸਤਨਾਮ ਸਿੰਘ ਦੇ ਢਾਣੀ ਵਿਚ ਛਾਪੇਮਾਰੀ ਕੀਤੀ ਗਈ। ਇਸ ਤਿੰਨ ਮੈਂਬਰੀ ਤਿੰਨ ਦੀ ਅਗਵਾਈ ਕਰ ਰਹੇ ਆਰ ਕੇ ਮੀਨਾ ਵਲੋਂ ਕਰੀਬ ਢਾਈ ਘੰਟੇ ਤੱਕ ਜਾਂਚ ਕੀਤੀ ਅਤੇ ਸਤਨਾਮ ਸਿੰਘ ਦਾ ਮੋਬਾਈਲ ਆਪਣੇ ਨਾਲ ਲੈ ਕੇ ਗਏ ਹਨ।







