ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 5
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ‘ਚ ਬਾਲੀਵੁੱਡ ਸਿਤਾਰਿਆਂ ਦਾ ਤਾਂਤਾ ਲੱਗਿਆ ਸੀ। ਅਮਿਤਾਭ ਬੱਚਨ ਤੋਂ ਲੈ ਕੇ ਸ਼ਾਹਰੁਖ ਖਾਨ ਤੱਕ ਲਗਭਗ ਹਰ ਵੱਡੇ ਨਾਂ ਨੂੰ ਝੁਮਦਿਆਂ ਦੇਖਿਆ ਗਿਆ। ਹਾਲਾਂਕਿ ਇਸ ਗ੍ਰੈਂਡ ਪਾਰਟੀ ‘ਚ ਕੰਗਨਾ ਰਣੌਤ ਨਜ਼ਰ ਨਹੀਂ ਆਈ। ਇਸ ਦੇ ਨਾਲ ਹੀ ਹੁਣ ਕੰਗਨਾ ਨੇ ਅੰਬਾਨੀ ਦੀ ਪਾਰਟੀ ‘ਚ ਡਾਂਸ ਕਰ ਰਹੇ ਸਿਤਾਰਿਆਂ ‘ਤੇ ਤਨਜ਼ ਕਸਿਆ ਹੈ।
ਹੁਣ ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਦਾ ਇੱਕ ਇੰਟਰਵਿਊ ਸਾਂਝਾ ਕਰਦੇ ਹੋਏ ਕੰਗਨਾ ਨੇ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਦੱਸਿਆ ਕਿ ਕਿਵੇਂ ਕਰੋੜਾਂ ਰੁਪਏ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵੀ ਵਿਆਹ ਵਿੱਚ ਪਰਫਾਰਮ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਤੁਲਨਾ ਲਤਾ ਮੰਗੇਸ਼ਕਰ ਨਾਲ ਵੀ ਕੀਤੀ। ਕੰਗਨਾ ਨੇ ਇੰਟਰਵਿਊ ਦਾ ਉਹ ਹਿੱਸਾ ਸਾਂਝਾ ਕੀਤਾ ਜਿਸ ਵਿੱਚ ਲਤਾ ਮੰਗੇਸ਼ਕਰ ਨੇ ਕਿਹਾ ਸੀ – “ਤੁਸੀਂ ਮੈਨੂੰ ਪੰਜ ਮਿਲੀਅਨ ਡਾਲਰ ਵੀ ਦੇ ਦਿਓ, ਮੈਂ ਨਹੀਂ ਆਵਾਂਗੀ।”
ਕੰਗਨਾ ਰਣੌਤ ਨੇ ਕਿਹਾ ਕਿ ”ਮੈਂ ਆਰਥਿਕ ਤੰਗੀ ‘ਚੋਂ ਗੁਜ਼ਰ ਰਹੀ ਹਾਂ, ਪਰ ਲਤਾ ਜੀ ਤੇ ਮੈਂ ਸਿਰਫ ਉਹ ਦੋ ਲੋਕ ਹਾਂ ਜਿਨ੍ਹਾਂ ਦੇ ਗੀਤ (ਫੈਸ਼ਨ ਕਾ ਜਲਵਾ, ਘਨੀ ਬਾਵਲੀ ਹੋ ਗਈ, ਲੰਡਨ ਠੁਮਕਦਾ, ਸਾਡੀ ਗਲੀ, ਵਿਜੇ ਭਵਾ) ਬਹੁਤ ਹਿੱਟ ਹੋਏ ਹਨ। ਪਰ ਮੈਂ ਜਿੰਨਾ ਮਰਜ਼ੀ ਲਾਲਚ ਦਿੱਤਾ ਗਿਆ ਹੋ, ਮੈਂ ਕਦੇ ਵਿਆਹਾਂ ‘ਤੇ ਡਾਂਸ ਨਹੀਂ ਕੀਤਾ।”







