Kangana Ranaut ਦੀ ‘Emergency’ ਦੀ ਰਿਲੀਜ਼ ਡੇਟ ਮੁੜ ਬਦਲੀ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਈ 16

ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ਇਕ ਵਾਰ ਫਿਰ ਅੱਗੇ ਵਧ ਗਈ ਹੈ। ਇਹ ਫਿਲਮ ਕੁਝ ਹਫਤਿਆਂ ਬਾਅਦ ਸਿਨੇਮਾਘਰਾਂ ‘ਚ ਆਉਣ ਵਾਲੀ ਸੀ, ਪਰ ਅਚਾਨਕ ਇਸ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ। ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਲੰਬੇ ਸਮੇਂ ਤੋਂ ਰਿਲੀਜ਼ ਹੋਣ ਲਈ ਤਰਸ ਰਹੀ ਹੈ। ਹੁਣ ਇਹ ਉਡੀਕ ਹੋਰ ਵਧ ਗਈ ਹੈ।

ਕੰਗਨਾ ਰਣੌਤ ਐਕਟਿੰਗ ਤੋਂ ਬਾਅਦ ਇੱਕ ਨਵੇਂ ਸਫ਼ਰ ‘ਤੇ ਨਿਕਲ ਚੁੱਕੀ ਹੈ। ਫਿਲਮਾਂ ਤੋਂ ਬਾਅਦ ਹੁਣ ਇਹ ਅਦਾਕਾਰਾ ਰਾਜਨੀਤੀ ਦੇ ਖੇਤਰ ਵਿੱਚ ਵੀ ਆਪਣਾ ਦਮ ਵਿਖਾ ਰਹੀ ਹੈ। ਕੰਗਨਾ ਰਣੌਤ 2024 ਦੀਆਂ ਲੋਕ ਸਭਾ ਚੋਣਾਂ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੜ ਰਹੀ ਹੈ। ਅਦਾਕਾਰਾ ਪਿਛਲੇ ਕਈ ਦਿਨਾਂ ਤੋਂ ਚੋਣ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਅਜਿਹੇ ‘ਚ ਉਹ ‘ਐਮਰਜੈਂਸੀ’ ਨੂੰ ਸਮਾਂ ਨਹੀਂ ਦੇ ਪਾ ਰਹੀ ਹੈ। ਕੰਗਨਾ ਰਣੌਤ ਦੇ ਰੁਝੇਵਿਆਂ ਨੂੰ ਦੇਖਦੇ ਹੋਏ ਮੇਕਰਸ ਨੇ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਹੈ।

‘ਐਮਰਜੈਂਸੀ’ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਫਿਲਮ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਹੈ ਅਤੇ ਜਲਦੀ ਹੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English