Jenny Johal ਨੇ ਸਿੱਧੂ ਮੂਸੇਵਾਲਾ ਲਈ ਮੰਗਿਆ ਇਨਸਾਫ , ਭਗਵੰਤ ਮਾਨ ‘ਤੇ ਰਗੜੇ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 9

ਪੰਜਾਬ ਦੀ ਮਸ਼ਹੂਰ ਗਾਇਕਾ Jenny Johal ਦੇ ਵੱਲੋਂ ਗਾਇਆ ਗੀਤ ‘Letter to CM’ ਇਸ ਵੇਲੇ ਚਰਚਾ ਦੇ ਵਿਚ ਹੈ। ਕਿਉਂਕਿ ਇਸ ਗੀਤ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਅਤੇ ਸੀ ਐੱਮ ਭਗਵੰਤ ਮਾਨ ਦੇ ਵਿਆਹ ਨੂੰ ਲੈ ਕੇ Jenny Johal ਵੱਲੋਂ ਸੰਬੋਧਨ ਕੀਤਾ ਗਿਆ ਹੈ।

ਦੱਸ ਦਈਏ ਕਿ ਭਾਵੇਂ ਹੀ ਹੁਣ ਤੱਕ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਵੱਲੋਂ ਮੂਸੇਵਾਲਾ ਕਤਲ ਕੇਸ ਦੇ ਕਰੀਬ 23 ਮੁਲਜ਼ਮ ਫੜ ਲਏ ਗਏ ਹਨ, ਪਰ ਕੁੱਝ ਦੋਸ਼ੀ ਹਾਲੇ ਵੀ ਗ੍ਰਿਫਤ ਵਿਚੋਂ ਬਾਹਰ ਹਨ। Jenny Johal ਦੇ ਗੀਤ ਵਿਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਵਾਲੇ ਪੱਤਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਜਿਸ ‘ਚ ਆਮ ਆਦਮੀ ਪਾਰਟੀ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਪੱਤਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ, ਉਹਦੇ ਖਿਲਾਫ਼ ਕਾਰਵਾਈ ਨਾ ਹੋਣ ਦੀ ਗੱਲ ਕਹੀ ਗਈ ਹੈ।

ਪੁਲਿਸ ਅਤੇ ਸਰਕਾਰ ‘ਤੇ ਟੀਕਾ ਟਿੱਪਣੀ Jenny Johal ਵੱਲੋਂ ਆਪਣੇ ਗੀਤ ‘Letter to CM’ ਵਿਚ ਕੀਤੀ ਗਈ ਹੈ।

Leave a Reply

Your email address will not be published. Required fields are marked *

View in English