ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਮਾਰਚ 5
ਅੱਜ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਦੇ ਟਾਇਲਟ ‘ਚੋਂ ਕਰੀਬ 2 ਕਰੋੜ ਰੁਪਏ ਦੀਆਂ ਚਾਰ ਸੋਨੇ ਦੀਆਂ ਛੜਾਂ ਬਰਾਮਦ ਹੋਈਆਂ ਹਨ। ਫਲਾਈਟ ਦੀ ਤਲਾਸ਼ੀ ਦੌਰਾਨ ਕਸਟਮ ਅਧਿਕਾਰੀਆਂ ਨੂੰ ਵਾਸ਼ਰੂਮ ਵਿੱਚ ਸਿੰਕ ਦੇ ਹੇਠਾਂ ਇੱਕ ਸਲੇਟੀ ਰੰਗ ਦਾ ਪਾਊਚ ਮਿਲਿਆ।
ਉਸ ਪਾਉਚ ‘ਚ 4 ਸੋਨੇ ਦੀਆਂ ਛੜਾਂ ਸੀ ,ਜਿਨ੍ਹਾਂ ਦਾ ਕੁੱਲ ਭਾਰ 3969 ਗ੍ਰਾਮ ਸੀ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।







