ਅੱਜ ਸੰਗਰੂਰ ਤੇ ਬਰਨਾਲਾ ਜਾਣਗੇ ਮੁੱਖ ਮੰਤਰੀ ਮਾਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜੂਨ 25

ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਉਹ ਸੰਗਰੂਰ ਵਾਸੀਆਂ ਨੂੰ ਵਿਕਾਸ ਪ੍ਰੋਜੈਕਟਾਂ ਦੀ ਸੌਗਾਤ ਦੇਣਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਧੂਰੀ ਵਿਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਣਗੇ। ਉਹ ਕਹੇਰੂ ਵਿਚ ਇਕ ਅਤਿ-ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਣਗੇ। ਉਹ ਸੰਗਰੂਰ ਵਿਚ ਸਰਪੰਚ ਮੀਟਿੰਗ ਦੌਰਾਨ ਸਰਪੰਚਾਂ ਨਾਲ ਸਿੱਧਾ ਗੱਲਬਾਤ ਕਰਨਗੇ।

ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ 6:00 ਵਜੇ ਬਰਨਾਲਾ ਦੇ ਪਿੰਡ ਝਲੂਰ ਵਿਚ ਇਕ ਜਨਤਕ ਮੀਟਿੰਗ ਕਰਨਗੇ। ਬੀਤੇ ਦਿਨੀ ਉਨ੍ਹਾਂ ਨੇ ਬਠਿੰਡਾ ਵਿਚ ਸਰਪੰਚਾਂ ਲਈ ਇਕ ਵੱਡਾ ਐਲਾਨ ਕੀਤਾ ਸੀ। 15 ਅਗਸਤ ਤੋਂ ਪੰਜਾਬ ਦੇ ਸਾਰੇ ਸਰਪੰਚਾਂ ਨੂੰ ₹10,000 ਦਾ ਮਹੀਨਾਵਾਰ ਮਾਣਭੱਤਾ ਮਿਲੇਗਾ।

Leave a Reply

Your email address will not be published. Required fields are marked *

View in English