Chandigarh ‘ਚ 52ਵੇਂ Rose festival ਦਾ ਹੋਇਆ ਆਗਾਜ਼

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਫਰਵਰੀ 23

ਚੰਡੀਗੜ੍ਹ ‘ਚ 52ਵਾਂ ਰੋਜ਼ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਰੋਜ਼ ਗਾਰਡਨ ਅਤੇ ਲੀਜ਼ਰ ਵੈਲੀ ‘ਚ 3 ਦਿਨਾਂ ਤੱਕ ਚੱਲਣ ਵਾਲੇ ਇਸ ਫੈਸਟੀਵਲ ‘ਚ ਸ਼ਹਿਰ ਵਾਸੀ ਅਤੇ ਸੈਲਾਨੀ 829 ਕਿਸਮਾਂ ਦੇ ਗੁਲਾਬ ਦੇਖਣ ਦੇ ਨਾਲ-ਨਾਲ ਮਿਊਜ਼ੀਕਲ ਨਾਈਟ ਦਾ ਆਨੰਦ ਵੀ ਲੈਣਗੇ। ਵੀਰਵਾਰ ਰਾਤ ਤੱਕ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਅੱਜ ਰੋਜ਼ ਫੈਸਟੀਵਲ ਦਾ ਉਦਘਾਟਨ ਕੀਤਾ। ਇਸ ਮੌਕੇ ਸੰਸਦ ਮੈਂਬਰ ਕਿਰਨ ਖੇਰ ਵੀ ਮੌਜੂਦ ਸਨ।

ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਦੀ ਭੀੜ ਅਤੇ ਵਾਹਨਾਂ ਦੀ ਗਿਣਤੀ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਨਿਰਧਾਰਿਤ ਥਾਂ ‘ਤੇ ਹੀ ਪਾਰਕ ਕਰਨ | ਇਸ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਜਨਤਕ ਟਰਾਂਸਪੋਰਟ ਜਾਂ ਕਾਰ ਪੂਲਿੰਗ ਰਾਹੀਂ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਸਾਈਕਲ ਟਰੈਕ, ਫੁੱਟਪਾਥ ਜਾਂ ਨੋ ਪਾਰਕਿੰਗ ਜ਼ੋਨ ‘ਤੇ ਵਾਹਨ ਖੜ੍ਹੇ ਕੀਤੇ ਗਏ ਤਾਂ ਵਾਹਨ ਜ਼ਬਤ ਕਰ ਲਏ ਜਾਣਗੇ। ਅਜਿਹੇ ‘ਚ ਡਰਾਈਵਰਾਂ ਨੂੰ ਪੁਲੀਸ ਟਰੈਫਿਕ ਹੈਲਪਲਾਈਨ ਨੰਬਰ 1073 ‘ਤੇ ਸੰਪਰਕ ਕਰਨਾ ਪਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਟ੍ਰੈਫਿਕ ਨੂੰ ਦੇਖਦੇ ਹੋਏ ਪੁਲੀਸ ਕੁਝ ਰੂਟਾਂ ‘ਤੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਨੂੰ ਡਾਇਵਰਟ ਵੀ ਕਰ ਸਕਦੀ ਹੈ।

Leave a Reply

Your email address will not be published. Required fields are marked *

View in English