ਫੈਕਟ ਸਮਾਚਾਰ ਸੇਵਾ
ਲੰਡਨ , ਮਾਰਚ 12
ਬ੍ਰਿਟੇਨ ‘ਚ ਬੀਬੀਸੀ ਨੂੰ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਬੀਬੀਸੀ ਸਟਾਰ ਐਂਕਰ ਗੈਰੀ ਲਿਨੇਕਰ ਨੇ ਸਰਕਾਰ ਦੀ ਪ੍ਰਵਾਸੀ ਨੀਤੀ ਦੀ ਆਲੋਚਨਾ ਕੀਤੀ। ਜਿਸ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਗੈਰੀ ਲੀਨੇਕਰ ਦੀ ਮੁਅੱਤਲੀ ਤੋਂ ਨਾਰਾਜ਼ ਬੀਬੀਸੀ ਸਟਾਫ ਨੇ ਲੀਨੇਕਰ ਦੇ ਸਮਰਥਨ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਬੀਬੀਸੀ ਨੂੰ ਆਪਣੇ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਸਾਰਣ ਰੱਦ ਕਰਨਾ ਪਿਆ।
ਜਾਣੋ ਕੀ ਹੈ ਮਾਮਲਾ
ਗੈਰੀ ਲੀਨੇਕਰ ਇੰਗਲੈਂਡ ਦੀ ਫੁਟਬਾਲ ਟੀਮ ਦੇ ਸਾਬਕਾ ਕੈਪਟਨ ਬੀਬੀਸੀ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਸਪੋਰਟਸ ਐਂਕਰ ਹੈ। ਗੈਰੀ ਲਿਨੇਕਰ ‘ਮੈਚ ਆਫ ਦਿ ਡੇਅ’ ਨਾਮਕ ਫੁੱਟਬਾਲ ਹਾਈਲਾਈਟਸ ਦਿਖਾਉਣ ਵਾਲੇ ਐਂਕਰ ਹੈ। ਦੋਸ਼ ਹੈ ਕਿ ਗੈਰੀ ਲਿਨੇਕਰ ਨੇ ਹਾਲ ਹੀ ‘ਚ ਆਪਣੇ ਟਵਿੱਟਰ ਅਕਾਊਂਟ ‘ਤੇ ਬ੍ਰਿਟਿਸ਼ ਸਰਕਾਰ ਦੀ ਨਵੀਂ ਪ੍ਰਵਾਸੀ ਨੀਤੀ ਦਾ ਵਿਰੋਧ ਕੀਤਾ ਸੀ। ਇਸ ਕਾਰਨ ਗੈਰੀ ਲਿਨੇਕਰ ਨੂੰ ਮੁਅੱਤਲ ਕਰ ਦਿੱਤਾ ਗਿਆ। ਕਈ ਹੋਰ ਬੀਬੀਸੀ ਐਂਕਰਾਂ ਨੇ ਵੀ ਗੈਰੀ ਲਿਨੇਕਰ ਦੇ ਸਮਰਥਨ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਸ਼ਨੀਵਾਰ ਨੂੰ ਬੀਬੀਸੀ ਦਾ ਪ੍ਰਸਾਰਣ ਪ੍ਰਭਾਵਿਤ ਹੋਇਆ। ਬੀਬੀਸੀ ਦੇ ਕਈ ਹੋਰ ਐਂਕਰਾਂ ਨੇ ਵੀ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ।
ਬੀਬੀਸੀ ਦੇ ਇਸ ਫੈਸਲੇ ਦੀ ਆਲੋਚਨਾ ਹੋ ਰਹੀ ਹੈ ਅਤੇ ਲੋਕ ਕਹਿ ਰਹੇ ਹਨ ਕਿ ਬੀਬੀਸੀ ਸਰਕਾਰ ਅੱਗੇ ਝੁਕ ਗਈ ਹੈ। ਮਾਮਲਾ ਵਧਣ ਤੋਂ ਬਾਅਦ ਬੀਬੀਸੀ ਦੇ ਡਾਇਰੈਕਟਰ ਜਨਰਲ ਟਿਮ ਡੇਵੀ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਾਮਲੇ ‘ਤੇ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੀਬੀਸੀ ‘ਤੇ ਅਸੀਂ ਨਿਰਪੱਖਤਾ ਨਾਲ ਕੰਮ ਕਰਦੇ ਹਾਂ ਅਤੇ ਕਿਸੇ ਵਿਚਾਰਧਾਰਾ ਜਾਂ ਪਾਰਟੀ ਦਾ ਸਮਰਥਨ ਨਹੀਂ ਕਰਦੇ। ਟਿਮ ਡੇਵੀ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਸੀ ਕਿ ਗੈਰੀ ਲੀਨੇਕਰ ਕੰਮ ‘ਤੇ ਵਾਪਸ ਆਉਣ ਅਤੇ ਉਹ ਇੱਕ ਅਜਿਹਾ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਕੁਝ ਐਂਕਰਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਅਤੇ ਬੀਬੀਸੀ ਦੀ ਨਿਰਪੱਖਤਾ ਨੂੰ ਕਾਇਮ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ।







