ਅੰਮ੍ਰਿਤਪਾਲ ਸਿੰਘ ਦਾ ਗੱਡੀ ਵਿਵਾਦ : ਗੱਡੀ ਦਾ ਮਾਲਕ ਆਇਆ ਸਾਹਮਣੇ

ਫੈਕਟ ਸਮਾਚਾਰ ਸੇਵਾ

ਖੇਮਕਰਨ, ਮਾਰਚ 2

ਵਾਰਿਸ ਪੰਜਾਬ ਦੀ ਜੰਥੇਬੰਦੀ ਦੇ ਮੁੱਖ ਸੇਵਾਦਾਰ ਅੰਮ੍ਰਿਤ ਪਾਲ ਸਿੰਘ ਨੂੰ ਦਿੱਤੀ ਗਈ ਚਿੱਟੇ ਰੰਗ ਦੀ ਮਰਸੀਡੀਜ਼ ਗੱਡੀ, ਜਿਸ ਦੀ ਰਜਿਸਟ੍ਰੇਸ਼ਨ ਹਰਿਆਣਾ ’ਚ ਦਰਜ ਹੈ। ਇਸ ਗੱਡੀ ਨੂੰ ਲੈ ਕੇ ਵਿਰੋਧੀ ਧਿਰਾਂ ਵਲੋ ਲਗਾਤਾਰ ਅੰਮ੍ਰਿਤ ਪਾਲ ਸਿੰਘ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਅਤੇ ਇਹ ਗੱਡੀ ਭਾਜਪਾ ਦੇ ਕਿਸੇ ਆਗੂ ਦੀ ਦੱਸੀ ਜਾ ਰਹੀ ਹੈ।

ਇਸੇ ਦੌਰਾਨ ਅੱਜ ਰਣਧੀਰ ਸਿੰਘ ਵਾਸੀ ਅਮਰੀਕਾ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਹਨ, ਤੇ ਉਨ੍ਹਾਂ ਦਾ ਪਰਿਵਾਰ ਹਾਲ ਕਸਬੇ ਖ਼ੇਮਕਰਨ ਦਾ ਵਸਨੀਕ ਹੈ । ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਗੱਡੀ ਉਸ ਨੇ ਪੇਸੈ ਦੇ ਡੀਲਰ ਰਾਹੀਂ ਖ਼ਰੀਦੀ ਹੈ ਅਤੇ ਉਨ੍ਹਾਂ ਦਾ ਪਰਿਵਾਰ ਆਪ ਪਿੰਡ ਜੱਲੂਪੁਰ ਖੇੜਾ ਜਾ ਕੇ ਅੰਮ੍ਰਿਤ ਪਾਲ ਸਿੰਘ ਨੂੰ ਦੇ ਕੇ ਆਇਆ ਹੈ। ਇਹ ਗੱਡੀ ਦੀ ਐਨ.ਓ. ਸੀ. ਉਨ੍ਹਾਂ ਦੇ ਵੱਡੇ ਭਰਾ ਰਵੇਲ ਸਿੰਘ ਵਾਸੀ ਖੇਮਕਰਨ ਦੇ ਨਾਮ ਹੈ। ਇਹ ਗੱਡੀ ਸਿਰਫ਼ ਵਰਤਣ ਲਈ ਦਿੱਤੀ ਗਈ ਹੈ। ਇਸ ਸੰਬੰਧੀ ਵਿਵਾਦ ਬੇਲੋੜਾ ਹੈ।

Leave a Reply

Your email address will not be published. Required fields are marked *

View in English