ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਪ੍ਰੈਲ 12
ਅਲਾਇੰਸ ਏਅਰ ਨੇ ਆਪਣੇ ਪਾਇਲਟਾਂ ਨੂੰ ਲਗਾਤਾਰ ਦੋ ਦਿਨ ਕੰਮ ਲਈ ਰਿਪੋਰਟ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਏਅਰਲਾਈਨ ਦੇ ਇਕ ਅਧਿਕਾਰੀ ਨੇ ਕਿਹਾ ਕਿ ‘ਪਾਇਲਟ ਸੋਮਵਾਰ ਨੂੰ ਹੜਤਾਲ ‘ਤੇ ਚਲੇ ਗਏ ਜੋ ਮੰਗਲਵਾਰ ਨੂੰ ਵੀ ਜਾਰੀ ਰਹੀ, ਜਿਸ ਨਾਲ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ।
ਅਲਾਇੰਸ ਏਅਰ 200 ਪਾਇਲਟਾਂ ਦੀ ਸਮਰੱਥਾ ਦੇ ਅਨੁਸਾਰ ਹਰ ਰੋਜ 130 ਉਡਾਣਾਂ ਚਲਾਉਂਦਾ ਹੈ। ਵਿਮਾਨ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ “ਉਹ ਪ੍ਰੀ-ਕੋਵਿਡ ਪੱਧਰ ‘ਤੇ ਤਨਖਾਹਾਂ ਨੂੰ ਬਹਾਲ ਨਾ ਕੀਤੇ ਜਾਣ ਅਤੇ ਭੱਤਿਆਂ ਦਾ ਭੁਗਤਾਨ ਨਾ ਕੀਤੇ ਜਾਣ ਦਾ ਵਿਰੋਧ ਕਰ ਰਹੇ ਸਨ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਭ ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਗਿਆ ਹੈ, ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਕੰਮ ਲਈ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਪਾਇਲਟਾਂ ਦਾ ਇੱਕ ਹਿੱਸਾ ਏਅਰਲਾਈਨ ਨੂੰ ਨੋਟਿਸ ਜਾਰੀ ਕੀਤੇ ਬਿਨਾਂ ਹੜਤਾਲ ‘ਤੇ ਚਲਾ ਗਿਆ ਹੈ।







