ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਮਈ 3
ਛੇਤੀ ਹ ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਸਾਲ ਕੁੱਲ ਚਾਰ ਗ੍ਰਹਿਣ ਲੱਗਣਗੇ। ਵਿਸਾਖ ਮੱਸਿਆ ‘ਤੇ ਸੂਰਜ ਗ੍ਰਹਿਣ ਤੋਂ ਬਾਅਦ ਹੁਣ ਜਲਦ ਹੀ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਸਾਲ ਦਾ ਪਹਿਲਾ ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਚੰਦਰਮਾ ਅਤੇ ਸੂਰਜ ਵਿਚਾਲੇ ਆ ਜਾਂਦੀ ਹੈ। ਪੁਰਾਣਾਂ ਅਨੁਸਾਰ ਜਦੋਂ ਰਾਹੂ ਚੰਦਰਮਾ ਨੂੰ ਪੀੜਤ ਕਰਦੇ ਹਨ ਉਦੋਂ ਚੰਦਰ ਗ੍ਰਹਿਣ ਦਾ ਸੰਯੋਗ ਬਣਦਾ ਹੈ। ਸੂਰਜ ਤੇ ਚੰਦਰ ਗ੍ਰਹਿਣ ਤੋਂ ਪਹਿਲਾਂ ਸੂਤਕ ਲਗਦਾ ਹੈ। ਆਓ ਜਾਣਦੇ ਹਾਂ ਚੰਦਰ ਗ੍ਰਹਿਣ ਦਾ ਸਮਾਂ, ਸੂਤਕ ਕਾਲ ਕਦੋਂ ਸ਼ੁਰੂ ਹੋਵੇਗਾ ਤੇ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਕਿੱਥੇ-ਕਿੱਥੇ ਨਜ਼ਰ ਆਵੇਗਾ।
ਚੰਦਰ ਗ੍ਰਹਿਣ ਦਾ ਸਮਾਂ
2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਰਾਤ 8 ਵੱਜ ਕੇ 45 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਇਸ ਦੀ ਸਮਾਪਤੀ ਦੇਰ ਰਾਤ 1 ਵਜੇ ਹੋਵੇਗੀ। ਇਹ ਉਪਛਾਇਆ ਚੰਦਰ ਗ੍ਰਹਿਣ ਹੋਵੇਗਾ। ਇਸ ਦਿਨ ਵਿਸਾਖ ਪਰਮਗ੍ਰਾਸ ਸਮਾਂ ਰਾਤ 10 ਵੱਜ ਕੇ 53 ਮਿੰਟ ‘ਤੇ ਹੈ। ਚੰਦਰ ਗ੍ਰਹਿਣ ਦਾ ਸੂਤਕ ਕਾਲ 9 ਘੰਟੇ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਪਰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਭਾਰਤ ‘ਚ ਨਜ਼ਰ ਨਹੀਂ ਆਵੇਗਾ।
ਇਹ ਉਪਛਾਇਆ ਚੰਦਰ ਗ੍ਰਹਿਣ ਹੈ ਯਾਨੀ ਚੰਦਰਮਾ ‘ਤੇ ਧਰਤੀ ਦੀ ਛਾਇਆ ਸਿਰਫ਼ ਇਕ ਪਾਸੇ ਰਹਿਣ ਕਾਰਨ ਇਹ ਗ੍ਰਹਿਣ ਹਰ ਜਗ੍ਹਾ ਨਹੀਂ ਦੇਖਿਆ ਜਾ ਸਕੇਗਾ। ਸਾਲ ਦੇ ਪਹਿਲੇ ਚੰਦਰ ਗ੍ਰਹਿਣ ਦਾ ਅਸਰ ਯੂਰਪ, ਏਸ਼ੀਆ, ਆਸਟ੍ਰੇਲੀਆ, ਅਫਰੀਕਾ, ਅੰਟਾਰਕਟਿਕਾ, ਪ੍ਰਸ਼ਾਂਤ ਅਟਲਾਂਟਿਕ ਤੇ ਹਿੰਦ ਮਹਾਸਾਗਰ ‘ਤੇ ਰਹੇਗਾ।







