5 ਦਿਨਾਂ ਵਿਦੇਸ਼ ਦੌਰੇ ‘ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਸਤੰਬਰ 4

ਰੱਖਿਆ ਮੰਤਰੀ ਰਾਜਨਾਥ ਸਿੰਘ ਭਲਕੇ 5 ਸਤੰਬਰ ਨੂੰ ਆਪਣੇ ਪੰਜ ਦਿਨਾਂ ਵਿਦੇਸ਼ ਦੌਰੇ ‘ਤੇ ਰਵਾਨਾ ਹੋਣਗੇ। ਉਹ ਮੰਗੋਲੀਆ ਅਤੇ ਜਾਪਾਨ ਦੀ ਯਾਤਰਾ ਕਰਨਗੇ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਦੌਰੇ ਦਾ ਮਕਸਦ ਦੋਵਾਂ ਦੇਸ਼ਾਂ ਦੇ ਨਾਲ ਭਾਰਤ ਦੇ ਰੱਖਿਆ ਅਤੇ ਸੁਰੱਖਿਆ ਸਬੰਧਾਂ ਦਾ ਵਿਸਥਾਰ ਕਰਨਾ ਹੈ।

ਜਾਪਾਨ ਵਿੱਚ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ‘ਟੂ ਪਲੱਸ ਟੂ’ ਫਾਰਮੈਟ ਵਿੱਚ ਆਪਣੇ ਜਾਪਾਨੀ ਹਮਰੁਤਬਾ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਰਾਜਨਾਥ 5 ਤੋਂ 7 ਸਤੰਬਰ ਤੱਕ ਮੰਗੋਲੀਆ ਦੇ ਦੌਰੇ ‘ਤੇ ਹੋਣਗੇ, ਜਦਕਿ ਉਨ੍ਹਾਂ ਦੀ ਜਾਪਾਨ ਯਾਤਰਾ 8 ਅਤੇ 9 ਸਤੰਬਰ ਨੂੰ ਪ੍ਰਸਤਾਵਿਤ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਅਤੇ ਜਾਪਾਨ ਵਿਚਾਲੇ 8 ਸਤੰਬਰ ਨੂੰ ‘ਟੂ ਪਲੱਸ ਟੂ’ ਫਾਰਮੈਟ ‘ਚ ਗੱਲਬਾਤ ਹੋਵੇਗੀ।

Leave a Reply

Your email address will not be published. Required fields are marked *

View in English