45 ਸਾਲ ਬਾਅਦ ਤਾਜਮਹਿਲ ਦੀ ਦੀਵਾਰ ਤਕ ਪੁੱਜਾ ਯਮੁਨਾ ਦਾ ਪਾਣੀ

ਉੱਤਰ ਪ੍ਰਦੇਸ਼ ਦੇ ਵਧੇਰੇ ਜ਼ਿਲ੍ਹਿਆਂ ’ਚ ਬੱਦਲਾਂ ਦੀ ਮੌਜੂਦਗੀ ਤਾਂ ਰਹੀ ਪਰ ਮੀਂਹ ਦੀਆਂ ਸੰਭਾਵਨਾਵਾਂ ਸੁੱਕੀਆਂ ਹੀ ਰਹੀਆਂ। ਕੁਝ ਜ਼ਿਲ੍ਹਿਆਂ ’ਚ ਹੀ ਹਲਕੀ ਬੂੰਦਾ-ਬਾਂਦੀ ਹੋਈ। ਇਸ ਵਿਚਾਲੇ ਨਦੀਆਂ ਦੇ ਪਾਣੀ ਦਾ ਪੱਧਰ ਵਧਣਾ-ਘਟਣਾ ਜਾਰੀ ਹੈ। ਆਗਰਾ ’ਚ ਯਮੁਨਾ ਨਦੀ ਨੇ ਐਤਵਾਰ ਨੂੰ ਸਵੇਰੇ ਖਤਰੇ ਦਾ ਨਿਸ਼ਾਨ ਪਾਰ ਕਰ ਲਿਆ। 45 ਸਾਲ ਬਾਅਦ ਯਮੁਨਾ ਦੇ ਪਾਣੀ ਨੇ ਤਾਜਮਹਿਲ ਦੀ ਦੀਵਾਰ ਨੂੰ ਛੂਹਿਆ ਹੈ। ਦੱਖਣੀ ਕੰਢੇ ’ਤੇ ਪਾਣੀ ਐਤਮਾਧੌਲਾ ਦੀ ਯਮੁਨਾ ਦੇ ਕੰਢੇ ’ਤੇ ਸਥਿਤ ਕੋਠਰੀਆਂ ’ਚ ਇਕ ਤੋਂ ਡੇਢ ਫੁੱਟ ਉਚਾਈ ਤੱਕ ਭਰ ਗਿਆ ਹੈ। ਤਾਜਮਹਿਲ ਦੇ ਯਮੁਨਾ ਕੰਢੇ ਬਣਾਏ ਗਏ ਬਾਗ ’ਚ ਪਾਣੀ ਭਰ ਗਿਆ ਹੈ। ਇਸ ਤੋਂ ਪਹਿਲਾਂ 1978 ਦੇ ਹੜ੍ਹ ’ਚ ਯਮੁਨਾ ਦਾ ਪਾਣੀ ਤਾਜਮਹਿਲ ਦੇ ਤਹਿਖਾਨੇ ਤੱਕ ਪੁੱਜ ਗਿਆ ਸੀ। ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਸਰਹੱਦੀ ਪਿੰਡਾਂ ’ਚ ਪਾਣੀ ਭਰ ਗਿਆ ਹੈ ਤੇ ਪ੍ਰਸ਼ਾਸਨ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ।

ਵਾਰਾਣਸੀ ਤੇ ਮੀਰਜ਼ਾਪੁਰ ਮੰਡਲ ਦੇ ਜ਼ਿਲ੍ਹਿਆਂ ’ਚ ਗੰਗਾ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਵਾਰਾਣਸੀ ’ਚ ਗੰਗਾ ਦੇ ਪਾਣੀ ਦਾ ਪੱਧਰ 10 ਮਿਮੀ ਪ੍ਰਤੀ ਘੰਟਾ ਦੀ ਰਫਤਾਰ ਨਾਲ ਵੱਧ ਰਿਹਾ ਹੈ। ਬਲੀਆ ’ਚ ਪ੍ਰਤੀ ਘੰਟਾ ਇਕ ਸੈਂਟੀਮੀਟਰ ਤੇ ਮੀਰਜ਼ਾਪੁਰ ’ਚ 1.375 ਸੈਂਟੀਮੀਟਰ ਦੀ ਰਫਤਾਰ ਨਾਲ ਵੱਧ ਰਿਹਾ ਹੈ। ਪ੍ਰਯਾਗਰਾਜ ’ਚ ਵੀ ਗੰਗਾ ਤੇ ਯਮੁਨਾ ਦੇ ਪੱਧਰ ’ਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬਦਾਯੂੰ ’ਚ ਦੋ ਦਿਨਾਂ ਤੋਂ ਖਤਰੇ ਦੇ ਨਿਸ਼ਾਨ ਦੇ ਉੱਪਰ ਵਗ ਰਹੀ ਗੰਗਾ ਦਾ ਪੱਧਰ ਹੇਠਾਂ ਆ ਗਿਆ ਹੈ।

Leave a Reply

Your email address will not be published. Required fields are marked *

View in English