ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਨਵੰਬਰ 29
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ 31 ਮਾਰਚ ਤੱਕ ਵਾਈ ਫਾਈ ਇੰਟਰਨੈਟ ਸਹੂਲਤ ਉਪਲਬਧ ਹੋ ਜਾਵੇਗੀ। ਪੰਜਾਬ ਵਿਧਾਨ ਸਭਾ ਵਿਚ ਸਵਾਲਾਂ ਦੇ ਜਵਾਬ ਦਿੰਦਿਆਂ ਹਰਜੋਤ ਬੈਂਸ ਨੇ ਕਿਹਾ ਕਿ ਇਸ ਵੇਲੇ 4 ਹਜ਼ਾਰ ਸਰਕਾਰੀ ਸਕੂਲਾਂ ਵਿਚ ਵਾਈ ਫਾਈ ਸਹੂਲਤ ਲੱਗ ਚੁੱਕੀ ਹੈ ਤੇ ਬਾਕੀ ਰਹਿੰਦੇ ਸਕੂਲਾਂ ’ਚ 31 ਮਾਰਚ ਤੱਕ ਸਹੂਲਤ ਉਪਲਬਧ ਹੋ ਜਾਵੇਗੀ।







